Advertisment

ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੇ ਟੇਕਿਆ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ, ਨਵੀਂ ਵਿਆਹੀ ਜੋੜੀ ਲੰਗਰ ਦੀ ਸੇਵਾ ਕਰਦੀ ਹੋਈ ਆਈ ਨਜ਼ਰ, ਦੇਖੋ ਤਸਵੀਰਾਂ

author-image
By Lajwinder kaur
New Update
ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੇ ਟੇਕਿਆ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ, ਨਵੀਂ ਵਿਆਹੀ ਜੋੜੀ ਲੰਗਰ ਦੀ ਸੇਵਾ ਕਰਦੀ ਹੋਈ ਆਈ ਨਜ਼ਰ, ਦੇਖੋ ਤਸਵੀਰਾਂ
Advertisment
ਪਿਛਲੇ ਸ਼ੁਕਰਵਾਰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਇਹ ਨਵੀਂ ਵਿਆਹੀ ਜੋੜੀ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ, ਜਿੱਥੇ ਦੋਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਗੁਰੂਆਂ ਦਾ ਆਸ਼ੀਰਵਾਦ ਹਾਸਿਲ ਕੀਤਾ। publive-image ਤਸਵੀਰਾਂ ‘ਚ ਦੇਖ ਸਕਦੇ ਹੋ ਕੇ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਬਰਤਨ ਸਾਫ ਕਰਨ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸਿਮਰਨ ਕੌਰ ਮੁੰਡੀ ਨੇ ਗੁਰੂਘਰ ‘ਚ ਲੰਗਰ ਦੀ ਸੇਵਾ ਕਰਦੇ ਹੋਏ ਸੰਗਤਾਂ ਲਈ ਪ੍ਰਸ਼ਾਦੇ ਵੀ ਤਿਆਰ ਕੀਤੇ।
Advertisment
publive-image publive-image ਜੇ ਗੱਲ ਕਰੀਏ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਦੇ ਵਿਆਹ ਦੀ ਤਾਂ ਉਹ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਹੋਇਆ। ਜਿੱਥੇ ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ। ਇਸ ਵਿਆਹ ‘ਚ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ। ਜਿਵੇਂ ਜੈਜ਼ੀ ਬੀ, ਬੱਬੂ ਮਾਨ, ਬਾਦਸ਼ਾਹ, ਗੁਰੂ ਰੰਧਾਵਾ, ਜਸਬੀਰ ਜੱਸੀ, ਜੱਗੀ ਡੀ, ਐਮੀ ਵਿਰਕ, ਸੋਨਮ ਬਾਜਵਾ, ਸਰਗੁਣ ਮਹਿਤਾ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਵਿਆਹ ‘ਚ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਏ ਸਨ।
 
View this post on Instagram
 

Mubarka to beautiful Couple ? @gurickkmaan @simrankaurmundi @gurdasmaanjeeyo

A post shared by Jazzy B (@jazzyb) on

Advertisment
 
 
View this post on Instagram
 

Baut Baut Mubarkan @gurickkmaan VEERE & @simrankaurmundi ????? Waheguru Always Khush Rakhe???

A post shared by DILJIT DOSANJH (@diljitdosanjh) on

 
Advertisment

Stay updated with the latest news headlines.

Follow us:
Advertisment
Advertisment
Latest Stories
Advertisment