8 ਅਗਸਤ ਨੂੰ ਗੁਰਿੰਦਰ ਰਾਏ ਦਾ ਨਵਾਂ ਗੀਤ ‘ਸਾਹ’ ਪੀਟੀਸੀ ਨੈੱਟਵਰਕ ਉੱਤੇ ਹੋਵੇਗਾ ਰਿਲੀਜ਼

Written by  Lajwinder kaur   |  August 07th 2019 05:56 PM  |  Updated: August 07th 2019 05:56 PM

8 ਅਗਸਤ ਨੂੰ ਗੁਰਿੰਦਰ ਰਾਏ ਦਾ ਨਵਾਂ ਗੀਤ ‘ਸਾਹ’ ਪੀਟੀਸੀ ਨੈੱਟਵਰਕ ਉੱਤੇ ਹੋਵੇਗਾ ਰਿਲੀਜ਼

ਪੰਜਾਬੀ ਗਾਇਕ ਗੁਰਿੰਦਰ ਰਾਏ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਨ੍ਹਾਂ ਦਾ ਸਾਹ ਗੀਤ 8 ਅਗਸਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਗੁਰਿੰਦਰ ਰਾਏ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਸਿਕੰਦਰ 2: ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ ਗੁਰੀ ਵੱਲੋਂ ਗਾਇਆ ਗੀਤ ‘ਦੂਰ ਹੋ ਗਿਆ’

ਗੱਲ ਕਰੀਏ ਸਾਹ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਹੈਰੀ ਨਫਰੇ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Dope PeppZ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਦਾ ਵੀਡੀਓ ਰਾਹੁਲ ਦੱਤ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੁਰਿੰਦਰ ਰਾਏ ਇਸ ਤੋਂ ਪਹਿਲਾਂ ਵੀ ਪਰਫੈਕਟ ਤੇ ਕਮਲੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network