Advertisment

ਰੋਮਾਂਟਿਕ ਗੀਤ ‘ਪਹਿਲ ਤੂੰ ਕਰਦੇ’ ਨਾਲ ਗੁਰਜੈਜ਼ ਹਾਜ਼ਿਰ ਹੋਏ ਦਰਸ਼ਕਾਂ ਦੀ ਕਚਹਿਰੀ ‘ਚ, ਵੇਖੋ ਵੀਡੀਓ

author-image
By Lajwinder kaur
New Update
ਰੋਮਾਂਟਿਕ ਗੀਤ ‘ਪਹਿਲ ਤੂੰ ਕਰਦੇ’ ਨਾਲ ਗੁਰਜੈਜ਼ ਹਾਜ਼ਿਰ ਹੋਏ ਦਰਸ਼ਕਾਂ ਦੀ ਕਚਹਿਰੀ ‘ਚ, ਵੇਖੋ ਵੀਡੀਓ
Advertisment
ਰੋਮਾਂਟਿਕ ਗੀਤ ‘ਪਹਿਲ ਤੂੰ ਕਰਦੇ’ ਨਾਲ ਗੁਰਜੈਜ਼ ਹਾਜ਼ਿਰ ਹੋਏ ਦਰਸ਼ਕਾਂ ਦੀ ਕਚਹਿਰੀ ‘ਚ, ਵੇਖੋ ਵੀਡੀਓ: ਪੰਜਾਬੀ ਗਾਇਕ ਗੁਰਜੈਜ਼ ਆਪਣਾ ਨਵਾਂ ਗੀਤ ‘ਪਹਿਲ ਤੂੰ ਕਰਦੇ’ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਗੁਰਜੈਜ਼ ਨੇ ਬੇਹੱਦ ਹੀ ਖੂਬਸੂਰਤ ਗਾਇਆ ਹੈ। ਗੁਰਜੈਜ਼ ਦਾ ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ। ‘ਪਹਿਲ ਤੂੰ ਕਰਦੇ’ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ ਅਤੇ ਗੀਤ ਨੂੰ ਮਿਊਜ਼ਿਕ Randy J ਨੇ ਦਿੱਤਾ ਹੈ। 
Advertisment
ਹੋਰ ਵੇਖੋ:ਕਰਮਜੀਤ ਅਨਮੋਲ ਨੂੰ ਮਿੰਦੋ ਤਸੀਲਦਾਰਨੀ ਨਾਲ ਪੰਗਾ ਲੈਣਾ ਪਿਆ ਮਹਿੰਗਾ, ਦੇਖੋ ਵੀਡੀਓ ਗੱਲ ਕਰਦੇ ਹਾਂ ਗੀਤ ਦੇ ਵੀਡੀਓ ਦੀ ਜਿਸ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਵੀਡੀਓ ਨੂੰ ਕਾਲਜ 'ਚ ਪੜ੍ਹਦੇ ਮੁੰਡੇ-ਕੁੜੀ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ 'ਚ ਗੁਰਜੈਜ਼ ਖੁਦ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤੀ ਗਿਆ ਹੈ ਅਤੇ ਇਸ ਗੀਤ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਐਕਸਕਲਿਉਸਿਵ ਵਿਖਾਇਆ ਜਾ ਰਿਹਾ ਹੈ। ਸਰੋਤਿਆਂ ਵੱਲੋਂ ਗੁਰਜੈਜ਼ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪੰਜਾਬੀ ਸਿੰਗਰ ਗੁਰਜੈਜ਼ ਇਸ ਤੋਂ ਪਹਿਲਾਂ ਵੀ ਆਪਣੀ ਆਵਾਜ਼ ‘ਚ ‘ਇੰਚ ਦੀ ਕੀ ਗੱਲ’,’ਹੌਂਸਲੇ’, ਤੇ ‘ਯਾਰਾਂ ਪਿੱਛੇ’ ਵਰਗੇ ਕਈ ਹੋਰ ਗੀਤਾਂ ਦੇ ਨਾਲ ਵਾਹ-ਵਾਹੀ ਖੱਟ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment