ਹਸ਼ਰ ਫ਼ਿਲਮ ਦੀ ਅਦਾਕਾਰਾ ਗੁਰਲੀਨ ਚੋਪੜਾ ਇਹਨਾਂ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ 'ਤੇ ਲੰਮੇ ਸਮੇਂ ਬਾਅਦ ਕਰੇਗੀ ਵਾਪਸੀ

Written by  Aaseen Khan   |  July 20th 2019 01:46 PM  |  Updated: July 20th 2019 02:30 PM

ਹਸ਼ਰ ਫ਼ਿਲਮ ਦੀ ਅਦਾਕਾਰਾ ਗੁਰਲੀਨ ਚੋਪੜਾ ਇਹਨਾਂ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ 'ਤੇ ਲੰਮੇ ਸਮੇਂ ਬਾਅਦ ਕਰੇਗੀ ਵਾਪਸੀ

ਗੁਰਲੀਨ ਚੋਪੜਾ ਪੰਜਾਬੀ ਸਿਨੇਮਾ ਦਾ ਹੀ ਨਹੀਂ ਸਗੋਂ ਬਾਲੀਵੁੱਡ ਤੇਲਗੂ, ਕੰਨੜ, ਤਾਮਿਲ ਅਤੇ ਮਰਾਠੀ ਸਿਨੇਮਾ ਦਾ ਵੀ ਵੱਡਾ ਨਾਮ ਹੈ। ਪੰਜਾਬੀ ਸਿਨੇਮਾ 'ਚ ਬੱਬੂ ਮਾਨ ਨਾਲ ਫ਼ਿਲਮ 'ਹਸ਼ਰ' 'ਚ ਮੁੱਖ ਭੂਮਿਕਾ ਨਿਭਾਉਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ 'ਚ ਆਈ ਅਦਾਕਾਰਾ ਗੁਰਲੀਨ ਚੋਪੜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਿਨੇਮਾ ਤੋਂ ਦੂਰ ਰਹੇ ਸਨ। ਪਰ ਹੁਣ ਗੁਰਲੀਨ ਚੋਪੜਾ ਜਲਦ ਪੰਜਾਬੀ ਫ਼ਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ। ਗੁਰਲੀਨ ਮੁੜ ਤੋਂ ਪੰਜਾਬੀ ਸਿਨੇਮਾ ਲਈ ਸਰਗਰਮ ਹੋ ਚੁੱਕੇ ਹਨ। ਉਹ ਆਉਣ ਵਾਲੀਆਂ ਫ਼ਿਲਮਾਂ 'ਪਰਿੰਦੇ ਅਤੇ ਗੁਰਮੁਖ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਸਾਊਥ ਦੇ ਸਿਨੇਮਾ 'ਚ ਕੰਮ ਕਰਨ ਤੋਂ ਬਾਅਦ ਗੁਰਲੀਨ ਚੋਪੜਾ ਨੇ ਹੁਣ ਮੁੜ ਪੰਜਾਬੀ ਸਿਨੇਮਾ ਦਾ ਰੁਖ ਕੀਤਾ ਹੈ। ਉਹ ਲੱਗਭਗ ਅੱਧੀ ਦਰਜਨ ਤੋਂ ਵੱਧ ਪੰਜਾਬੀ ਫਿੱਲਮਾਂ 'ਚ ਕੰਮ ਕਰ ਚੁੱਕੇ ਹਨ, ਜਿੰਨ੍ਹਾਂ 'ਚ ਬਾਗ਼ੀ, ਕਬੱਡੀ ਇੱਕ ਮੁਹੱਬਤ, ਆ ਗਏ ਮੁੰਡੇ ਯੂ ਕੇ ਦੇ, ਸਿਰਫਿਰੇ ਅਤੇ ਹਸ਼ਰ ਵਰਗੀਆਂ ਹਿੱਟ ਪੰਜਾਬੀ ਫ਼ਿਲਮਾਂ ਸ਼ਾਮਿਲ ਹਨ। ਗੁਰਲੀਨ ਚੋਪੜਾ ਹਿੰਦੀ ਫ਼ਿਲਮਾਂ 'ਚ ਵੀ ਚੰਗੀ ਪਹਿਚਾਣ ਬਣਾ ਚੁੱਕੇ ਹਨ। ਉਹਨਾਂ ਨੇ ਹਿੰਦੀ ਫ਼ਿਲਮ 'ਇੰਡੀਅਨ ਬਾਬੂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਅਤੇ ਉਸ ਤੋਂ ਬਾਅਦ ਕੁਛ ਤੋ ਗੜਬੜ ਹੈ ਵਰਗੀਆਂ ਫ਼ਿਲਮਾਂ ਕੀਤੀਆਂ ਹਨ।

ਪਰਿੰਦੇ ਅਤੇ ਗੁਰਮੁਖ ਤੋਂ ਇਲਾਵਾ ਗੁਰਲੀਨ ਚੋਪੜਾ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਸਟਾਰਰ ਫ਼ਿਲਮ ਜੱਦੀ ਸਰਦਾਰ 'ਚ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਹਨਾਂ ਫ਼ਿਲਮਾਂ ਨਾਲ ਗੁਰਲੀਨ ਹੁਣ ਪੰਜਾਬੀ ਸਿਨੇਮਾ 'ਤੇ ਆਪਣੀ ਦੂਸਰੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਦੇਖਣਾ ਹੋਵੇਗਾ ਦਰਸ਼ਕਾਂ ਉਹਨਾਂ ਨੂੰ ਕਿੰਨ੍ਹਾਂ ਕੁ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network