ਗੁਰਲੇਜ਼ ਅਖ਼ਤਰ ਅਤੇ ਅੰਗਰੇਜ਼ ਅਲੀ 'ਬਰੇਨ ਵਾਸ਼' ਨਾਲ ਪਾਉਣ ਜਾ ਰਹੇ ਨੇ ਧੱਕ By Shaminder 12 Jul 2019 | Updated On 12 Jul 2019 18:08 IST in Punjabi Buzz New Update Advertisment ਗੀਤਾਂ ਦੀ ਰਾਣੀ ਗੁਰਲੇਜ਼ ਅਖ਼ਤਰ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ । ਜੀ ਹਾਂ ਇਸ ਵਾਰ ਉਹ ਅੰਗਰੇਜ ਅਲੀ ਨਾਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਹ ਗੀਤ 'ਬਰੇਨ ਵਾਸ਼' ਨਾਂਅ ਦੇ ਟਾਈਟਲ ਹੇਠ ਆ ਰਿਹਾ ਹੈ । ਹੋਰ ਵੇਖੋ :ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ‘ਕੋਰਟ ਮੈਰਿਜ਼’ ਬਣ ਰਿਹਾ ਹੈ ਹਰ ਇੱਕ ਦੀ ਪਸੰਦ, ਨਵੀਂ ਪੀੜੀ ਨੂੰ ਗਾਣੇ ਜ਼ਰੀਏ ਦਿੱਤੀ ਸੇਧ Advertismenthttps://www.instagram.com/p/Bygb3xmFynj/ ਗੀਤ ਕਦੋਂ ਰਿਲੀਜ਼ ਹੋ ਰਿਹਾ ਹੈ ਇਸ ਬਾਰੇ ਤਾਂ ਗੁਰਲੇਜ਼ ਅਖ਼ਤਰ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ । ਇਸ ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਜਦਕਿ ਫੀਚਰਿੰਗ 'ਚ ਗੁਰਲੇਜ਼ ਅਤੇ ਅੰਗਰੇਜ਼ ਅਲੀ ਨਜ਼ਰ ਆਉਣਗੇ । ਇਸ ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਵੱਲੋਂ ਦਿੱਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਅਖਤਰ ਨੇ ਕਈ ਹਿੱਟ ਗੀਤ ਗਾਏ ਨੇ । https://www.instagram.com/p/BxfDy3tnyQd/ ਭਾਵੇਂ ਉਹ ਹਰਫ ਚੀਮਾ ਨਾਲ ਗਾਇਆ ਟਿੱਬਿਆਂ ਆਲਾ ਜੱਟ ਹੋਵੇ,ਆਰ ਨੇਤ ਨਾਲ ਗਾਇਆ ਦੱਬਦਾ ਕਿੱਥੇ ਆ ਹੋਵੇ ਜਾਂ ਫਿਰ ਗੈਰੀ ਸੰਧੂ ਨਾਲ ਗਾਇਆ ਟੇਕ ਆਫ਼ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । https://www.instagram.com/p/BzxdyvUlsDo/ ਹੁਣ ਵੇਖਣਾ ਹੋਵੇਗਾ ਕਿ ਇਸ ਗੀਤ ਨਾਲ ਗੁਰਲੇਜ਼ ਅਖਤਰ ਆਪਣੇ ਹਿੱਟ ਗੀਤਾਂ ਦੇ ਰਿਕਾਰਡ ਨੂੰ ਕਾਇਮ ਰੱਖ ਪਾਉਂਦੇ ਹਨ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ । #gurlej-akhtar #angrej-ali #brain-wash Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article