ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਲੈ ਕੇ ਆ ਰਹੇ ਨੇ ਆਰ ਨੇਤ ਦਾ ਲਿਖਿਆ ਨਵਾਂ ਗਾਣਾ

written by Aaseen Khan | October 17, 2019

ਡਿਊਟ ਗੀਤਾਂ ਦੀ ਰਾਣੀ ਕਹੇ ਜਾਂਦੇ ਗੁਰਲੇਜ ਅਖਤਰ ਜਿੰਨ੍ਹਾਂ ਦੇ ਹਰ ਰੋਜ਼ ਹੀ ਸ਼ਾਨਦਾਰ ਗੀਤ ਰਿਲੀਜ਼ ਹੋ ਰਹੇ ਹਨ। ਗੁਰਲੇਜ ਅਖਤਰ ਆਪਣੇ ਪਤੀ ਕੁਲਵਿੰਦਰ ਕੈਲੀ ਨਾਲ ਹੁਣ ਇੱਕ ਹੋਰ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਨਾਨ ਵੈੱਜ'।ਗੁਰਲੇਜ ਅਤੇ ਕੁਲਵਿੰਦਰ ਕੈਲੀ ਦਾ ਇਹ ਗੀਤ 22 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਦੇ ਬੋਲ ਗਾਇਕ ਆਰ ਨੇਤ ਦੇ ਹਨ ਅਤੇ ਸੰਗੀਤ Tar E Beat Breaker ਨੇ ਤਿਆਰ ਕੀਤਾ ਹੈ। ਗਾਣੇ ਦਾ ਵੀਡੀਓ ਫਰੇਮ ਸਿੰਘ ਦੀ ਦੇਖ ਰੇਖ ਹੇਠ ਬਣਾਇਆ ਗਿਆ ਹੈ।

ਹੋਰ ਵੇਖੋ : ਆਰ ਨੇਤ ਲੈ ਕੇ ਆ ਰਹੇ ਨੇ ਨਵਾਂ ਗੀਤ 'Naan', ਪੋਸਟਰ ਆਇਆ ਸਾਹਮਣੇ

ਗੀਤ ਐਮ. ਪੀ.ਥ੍ਰੀ. ਦੇ ਲੇਬਲ ਨਾਲ ਰਿਲੀਜ਼ ਹੋਵੇਗਾ।ਦੱਸ ਦਈਏ ਇਹ ਗੀਤ ਤੋਂ ਇਲਾਵਾ ਇਸ ਜੋੜੀ ਦਾ ਅੱਜ ਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਟਰੈਕ ‘ਸੱਚਖੰਡ’ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਵੀ ਦੋਨੋਂ ਪਤੀ ਪਤਨੀ ਕਈ ਹਿੱਟ ਗੀਤ ਦੇ ਚੁੱਕੇ ਹਨ। ਗਾਣੇ ਦਾ ਪੋਸਟਰ ਤਾਂ ਕਾਫੀ ਸ਼ਾਨਦਾਰ ਲੱਗ ਰਿਹਾ ਹੈ ਹੁਣ ਦੇਖਣਾ ਹੋਵੇਗਾ ਗੀਤ ਕਿਹੋ ਜਿਹਾ ਹੁੰਦਾ ਹੈ।

0 Comments
0

You may also like