ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਲੈ ਕੇ ਆ ਰਹੀ ਹੈ ਨਵਾਂ ਗੀਤ

Written by  Shaminder   |  August 12th 2019 10:18 AM  |  Updated: August 12th 2019 10:18 AM

ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਲੈ ਕੇ ਆ ਰਹੀ ਹੈ ਨਵਾਂ ਗੀਤ

ਗੁਰਲੇਜ਼ ਅਖ਼ਤਰ 'ਤੇ ਕੁਲਵਿੰਦਰ ਕੈਲੀ ਦਾ ਨਵਾਂ ਗੀਤ 'ਡਿਗਰੀ' ਜਲਦ ਰਿਲੀਜ਼ ਹੋਣ ਜਾ ਰਿਹਾ ਹੈ ।ਇਹ ਗੀਤ 14 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ । ਇਸ ਗੀਤ ਨੂੰ ਇਹ ਦੋਵੇਂ ਕਲਾਕਾਰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ । ਇਸ ਗੀਤ ਨੂੰ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਮਾਲਵਿੰਦਰ ਨੇ ਲਿਖੇ ਹਨ ।

ਹੋਰ ਵੇਖੋ :ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖ਼ਤਰ ਦੀ ਜੋੜੀ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ

https://www.instagram.com/p/B07u4M_FMdK/

ਵੀਡੀਓ ਕਾਕਾ ਕਲੇਰ ਹੋਰਾਂ ਵੱਲੋਂ ਬਣਾਈ ਗਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ । ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ ।

https://www.instagram.com/p/B0vgH92li4_/

ਇਹ ਗੀਤ ਰੋਮਾਂਟਿਕ ਹੈ ਜਾਂ ਬੀਟ ਸੌਂਗ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਅਤੇ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ 14 ਅਗਸਤ ਦਾ । ਤੁਸੀਂ ਇਸ ਗੀਤ ਦਾ ਅਨੰਦ ਪੀਟੀਸੀ ਪੰਜਾਬੀ 'ਤੇ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network