ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਨਵਾਂ ਗੀਤ ‘ਸਰੀ ਤੋਂ ਬਠਿੰਡਾ’ ਰਿਲੀਜ਼

written by Shaminder | February 17, 2021

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਨਵਾਂ ਗੀਤ ‘ਸਰੀ ਤੋਂ ਬਠਿੰਡਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੋਰਾ ਸੰਧੂ ਖੁਰਦ ਵੱਲੋਂ ਲਿਖੇ ਗਏ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਊਜ਼ਿਕ ਇਮਪਾਇਰ ਵੱਲੋਂ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਸੁਣ ਸਕਦੇ ਹੋ। ਇਸ ਗੀਤ ਦੀ ਫੀਚਰਿੰਗ ‘ਚ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਤੋਂ ਇਲਾਵਾ ਖੁਸ਼ ਚਾਹਲ ‘ਤੇ ਫੀਮੇਲ ਮਾਡਲ ਦੇ ਤੌਰ ‘ਤੇ ਰੌਬੀ ਨਜ਼ਰ ਆ ਰਹੇ ਹਨ । gurlej akhtar song ਗੀਤ ਨੱਚਣ ਟੱਪਣ ਵਾਲਾ ਬੀਟ ਸੌਂਗ ਹੈ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਦੋਵਾਂ ਨੇ ਇੱਕਠਿਆਂ ਕਾਫੀ ਸਮੇਂ ਬਾਅਦ ਗੀਤ ਕੱਢਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਨੇ ਕਈ ਹਿੱਟ ਗੀਤ ਦਿੱਤੇ ਹਨ । ਹੋਰ ਪੜ੍ਹੋ : ਜਦੋਂ ਸਭ ਦੇ ਸਾਹਮਣੇ ਖੁੱਲ ਗਈ ਜੈਕਲੀਨ ਫਰਨਾਡੇਜ਼ ਦੀ ਡਰੈੱਸ ਤਾਂ ਸੋਨਮ ਕਪੂਰ ਨੇ ਇੰਝ ਸੰਭਾਲੀ ਸਥਿਤੀ
gurlej and kally ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । gurlej ਬੁਲੰਦ ਆਵਾਜ਼ ਦੀ ਮਾਲਕ ਗੁਰਲੇਜ ਅਖਤਰ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪੁੱਤਰ ਦਾਨਵੀਰ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ।  

0 Comments
0

You may also like