ਗੁਰਲੇਜ ਅਖਤਰ ਅਤੇ ਤੇਜੀ ਗਰੇਵਾਲ ਦਾ ਨਵਾਂ ਗੀਤ ‘ਐਟੀਟਿਊਡ’ ਹੋਇਆ ਰਿਲੀਜ਼
ਗੁਰਲੇਜ ਅਖਤਰ ਅਤੇ ਤੇਜੀ ਗਰੇਵਾਲ ਦਾ ਨਵਾਂ ਗੀਤ ‘ਐਟੀਟਿਊਡ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਿਸਟਰ ਰੂਬਲ ਨੇ ਅਤੇ ਫੀਮੇਲ ਮਾਡਲ ਦੇ ਤੌਰ ‘ਤੇ ਮੇਘਾ ਸ਼ਰਮਾ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਸ਼ੀਰਾ ਸੇਖੋਂ ਵੱਲੋਂ ਲਿਖੇ ਗਏ ਹਨ ।
ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਉਨ੍ਹਾਂ ਦੇ ਹਾਲ ਹੀ ਦਿਨਾਂ ‘ਚ ਕਈ ਗੀਤ ਰਿਲੀਜ਼ ਹੋਏ ਹਨ ।
ਹੋਰ ਪੜ੍ਹੋ : ਕੌਰ ਬੀ ਨੇ ਗੁਰਲੇਜ ਅਖਤਰ ਦੇ ਨਾਲ ਕੀਤਾ ਡਾਂਸ, ਵੀਡੀਓ ਕੀਤਾ ਸਾਂਝਾ
ਜਿਸ ‘ਚ ਜੌਂਗਾ, ਟੌਪ ਕਲਾਸ ਦੇਸੀ, ਧਾਕੜ ਬੰਦੇ, ਕਮਲੀ ਸਣੇ ਕਈ ਗੀਤ ਸ਼ਾਮਿਲ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਿਆਰ ਮਿਲਦਾ ਹੈ ।
ਉਨ੍ਹਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।
View this post on Instagram