ਗੁਰਲੇਜ ਅਖ਼ਤਰ ਨੇ ਆਪਣੀ ਮਾਂ ਤੇ ਪਤੀ ਕੁਲਵਿੰਦਰ ਕੈਲੀ ਦਾ ਇਸ ਤਰ੍ਹਾਂ ਮਨਾਇਆ ਜਨਮ ਦਿਨ

written by Rupinder Kaler | January 15, 2021

ਗਾਇਕਾ ਗੁਰਲੇਜ ਅਖ਼ਤਰ ਲਈ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ  ਅੱਜ ਉਹਨਾਂ ਦੇ ਪਤੀ ਕੁਲਵਿੰਦਰ ਕੈਲੀ ਤੇ ਉਹਨਾਂ ਦੀ ਮਾਂ ਦਾ ਜਨਮ ਦਿਨ ਹੈ । ਇਸ ਖ਼ਾਸ ਮੌਕੇ ਤੇ ਗੁਰਲੇਜ਼ ਅਖ਼ਤਰ ਨੇ ਬਹੁਤ ਹੀ ਖਾਸ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਇਸ ਵੀਡੀਓ ਵਿੱਚ ਗੁਰਲੇਜ਼ ਅਖ਼ਤਰ ਆਪਣੀ ਮਾਂ, ਪਤੀ ਕੁਲਵਿੰਦਰ ਕੈਲੀ ਤੇ ਬੇਟੇ ਦਾਨਵੀਰ ਨਾਲ ਨਜ਼ਰ ਆ ਰਹੀ ਹੈ । ਹੋਰ ਪੜ੍ਹੋ : ਵਿਵਾਦਾਂ ਵਿੱਚ ਰਹਿਣ ਵਾਲੀ ਕੰਗਨਾ ਰਨੌਤ ’ਤੇ ਲੱਗਿਆ ਕਹਾਣੀ ਚੋਰੀ ਕਰਨ ਦਾ ਇਲਜ਼ਾਮ ਸ਼ਿਲਪਾ ਸ਼ੈੱਟੀ ’ਤੇ ਚੜਿਆ ਸ਼ੰਮੀ ਕਪੂਰ ਦਾ ਰੰਗ ‘ਬਦਨ ਪੇ ਸਿਤਾਰੇ’ ਗਾਣੇ ’ਤੇ ਕੀਤਾ ਡਾਂਸ gurlej ਇਸ ਵੀਡੀਓ ਵਿੱਚ ਕੁਲਵਿੰਦਰ ਕੈਲੀ ਆਪਣੀ ਸੱਸ ਨਾਲ ਜਨਮ ਦਿਨ ਦਾ ਕੇਕ ਕੱਟਣ ਦੀ ਤਿਆਰੀ ਕਰ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਲੇਜ਼ ਅਖ਼ਤਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਲਿਖਿਆ ਹੈ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਇਸ ਦਿਨ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਵਧੀਆਂ ਸ਼ਖਸੀਅਤਾਂ ਦਿੱਤੀਆਂ ….ਜਨਮ ਦਿਨ ਮੁਬਾਰਕ ਹੋਵੇ ਮੇਰੀ ਮਾਂ ਤੇ ਮੇਰੇ ਪਿਆਰ ਨੂੰ । ਇਸ ਵੀਡੀਓ ਨੂੰ ਗੁਰਲੇਜ਼ ਅਖ਼ਤਰ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਕੁਲਵਿੰਦਰ ਕੈਲੀ ਨੂੰ ਕਮੈਂਟ ਕਰਕੇ ਲਗਾਤਾਰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਲੇਜ਼ ਅਖ਼ਤਰ ਦੀ ਮਾਂ ਤੇ ਉਹਨਾਂ ਦੇ ਪਤੀ ਕੁਲਵਿੰਦਰ ਕੈਲੀ ਦਾ ਜਨਮ ਦਿਨ ਇੱਕ ਦਿਨ ਹੀ ਹੁੰਦਾ ਹੈ ।  

 
View this post on Instagram
 

A post shared by Gurlej Akhtar (@gurlejakhtarmusic)

0 Comments
0

You may also like