ਗੁਰਲੇਜ ਅਖਤਰ ਨੇ ਭਰਾ ਦੇ ਜਨਮ ਦਿਨ ‘ਤੇ ਦਿੱਤੀ ਵਧਾਈ

Written by  Shaminder   |  June 15th 2021 11:56 AM  |  Updated: June 15th 2021 11:56 AM

ਗੁਰਲੇਜ ਅਖਤਰ ਨੇ ਭਰਾ ਦੇ ਜਨਮ ਦਿਨ ‘ਤੇ ਦਿੱਤੀ ਵਧਾਈ

ਗੁਰਲੇਜ ਅਖਤਰ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਤੇਰੀ ਜ਼ਿੰਦਗੀ ਹਮੇਸ਼ਾ ਮਿੱਠੇ ਪਲਾਂ, ਖੁਸ਼ਹਾਲ ਮੁਸਕਾਨ ਅਤੇ ਅਨੰਦਮਈ ਯਾਦਾਂ ਦੇ ਨਾਲ ਭਰੀ ਹੋਵੇ। ਇਹ ਦਿਨ ਤੁਹਾਨੂੰ ਜ਼ਿੰਦਗੀ ‘ਚ ਇੱਕ ਨਵੀਂ ਸ਼ੁਰੂਆਤ ਦੇਵੇ । ਤੈਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਪਿਆਰੇ ਵੀਰ’।

Gurlej with Brother Image From Gurlej Akhtar's Instagram

ਹੋਰ ਪੜ੍ਹੋ : ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਹੋਇਆ ਬੇਬੀ ਸ਼ਾਵਰ, ਜਲਦ ਦੂਜੇ ਬੱਚੇ ਨੂੰ ਦੇਵੇਗੀ ਜਨਮ 

gurlej with family

ਇਸ ਤਸਵੀਰ ਨੂੰ ਗੁਰਲੇਜ ਅਖਤਰ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਲਗਾਤਾਰ ਗੁਰਲੇਜ ਅਖਤਰ ਨੂੰ ਵਧਾਈਆਂ ਦੇ ਰਹੇ ਹਨ । ਗੁਰਲੇਜ ਅਖਤਰ ਦਾ ਭਰਾ ਸ਼ਹਿਨਾਜ਼ ਅਖਤਰ ਵੀ ਇੱਕ ਵਧੀਆ ਗਾਇਕ ਹੈ ਅਤੇ ਉਹ ਵੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕਿਆ ਹੈ ।

shehnaaz

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਹਾਲ ਹੀ ‘ਚ ਅੰਮ੍ਰਿਤ ਮਾਨ ਦੀ ਐਲਬਮ ‘ਚੋਂ ਆਇਆ ਉਨ੍ਹਾਂ ਦਾ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network