ਗੁਰਲੇਜ ਅਖਤਰ ਨੇ ਲਈ ਕੋਵਿਡ -19 ਦੀ ਪਹਿਲੀ ਖੁਰਾਕ, ਸ਼ੇਅਰ ਕੀਤੀ ਤਸਵੀਰ

written by Shaminder | June 05, 2021

ਕੋਰੋਨਾ ਵਾਇਰਸ ਦੇ ਕਾਰਨ ਭਾਰਤ ‘ਚ ਲੱਖਾਂ ਲੋੇਕ ਆਪਣੀ ਜਾਨ ਗੁਆ ਚੁੱਕੇ ਹਨ । ਜਦੋਂਕਿ ਕਈ ਲੋਕ ਇਸ ਬਿਮਾਰੀ ਦੇ ਨਾਲ ਜੂਝ ਰਹੇ ਹਨ ਅਜਿਹੇ ‘ਚ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ।ਹੁਣ ਤੱਕ ਕਈ ਸੈਲੀਬ੍ਰੇਟੀਜ਼ ਵੀ ਵੈਕਸੀਨ ਲਗਵਾ ਚੁੱਕੇ ਹਨ । ਗਾਇਕਾ ਗੁਰਲੇਜ ਅਖਤਰ ਨੇ ਵੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ ।

Gurlej akhtar Image From Gurlej Akhtar's Instagram
ਹੋਰ ਪੜ੍ਹੋ : ਜਾਣੋਂ ਕਦੋਂ ਛਾਪੇ ਗਏ ਸਨ ਸੁਭਾਸ਼ ਚੰਦਰ ਬੋਸ ਦੀ ਫੋਟੋ ਵਾਲੇ ਨੋਟ, ਕਿਸ ਵਜ੍ਹਾ ਕਰਕੇ ਕਰ ਦਿੱਤੇ ਗਏ ਬੰਦ 
Gurlej Image Source: Instagram
ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਕੋਰੋਨਾ ਵੈਕਸੀਨ ਦੀ ਡੋਜ਼ ਲੈਂਦੀ ਵਿਖਾਈ ਦੇ ਰਹੀ ਹੈ । ਗੁਰਲੇਜ ਅਖਤਰ ਦੇ ਨਾਲ ਉਸ ਦੇ ਪਤੀ ਕੁਲਵਿੰਦਰ ਕੈਲੀ ਵੀ ਨਜ਼ਰ ਆ ਰਹੇ ਹਨ ।
gurlej Image From Gurlej Akhtar's Instagram
ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਨਿੱਕੀ ਉਮਰ ‘ਚ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਗੁਰਲੇਜ ਅਖਤਰ ਦੇ ਗੀਤਾਂ ਨੂੰ ਲੋਕਾਂ ਵੱਲੋਂ ਰੱਜਵਾਂ ਪਿਆਰ ਮਿਲਦਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।
 
View this post on Instagram
 

A post shared by Gurlej Akhtar (@gurlejakhtarmusic)

 

0 Comments
0

You may also like