ਗੁਰਲੇਜ ਅਖਤਰ ਨੇ ਆਪਣੀ ਭੈਣ ਜੈਸਮੀਨ ਅਖਤਰ ਨੂੰ ਜਨਮ ਦਿਨ ਦੀ ਦਿੱਤੀ ਵਧਾਈ

written by Shaminder | July 16, 2020

ਗੁਰਲੇਜ ਅਖਤਰ ਦੀ ਭੈਣ ਜੈਸਮੀਨ ਅਖਤਰ ਦਾ ਅੱਜ ਜਨਮ ਦਿਨ ਹੈ । ਆਪਣੀ ਭੈਣ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਭੈਣ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਇਸ ਤਰ੍ਹਾਂ ਦੀਆਂ ਭੈਣਾਂ ਜ਼ਿੰਦਗੀ ‘ਚ ਸਿਰਫ਼ ਇੱਕ ਵਾਰ ਮਿਲਦੀਆਂ ਹਨ , ਤੁਹਾਡੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ।

https://www.instagram.com/p/CCrKAs8FXQa/

ਹੈਪੀ ਬਰਥਡੇ ਮੇਰੀ ਪਿਆਰੀ ਭੈਣ, ਤੇਰਾ ਹਰ ਸੁਫ਼ਨਾ ਰੱਬ ਪੂਰਾ ਕਰੇ । ਲਵ ਯੂ ਸੋ ਮੱਚ ਹੈਪੀ ਬਰਥਡੇ ਤੇਰੇ ਜੀਜੇ ਮੇਰੇ ਅਤੇ ਦਾਨਵੀਰ ਵੱਲੋਂ’। ਦੱਸ ਦਈਏ ਕਿ ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਖਤਰ ਵੀ ਇੱਕ ਵਧੀਆ ਗਾਇਕਾ ਹੈ ।ਉਨ੍ਹਾਂ ਨੇ ਵੀ ਕਈ ਹਿੱਟ ਗੀਤ ਗਾਏ ਹਨ ।

https://www.instagram.com/p/CCm5P6mn_7g/

ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਵੀ ਵਧੀਆ ਗਾਇਕ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਦੇ ਨਾਲ ਜੁੜਿਆ ਹੋਇਆ ਹੈ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ਕੁਲਵਿੰਦਰ ਕੈਲੀ ਜੋ ਕਿ ਇੱਕ ਵਧੀਆ ਗਾਇਕ ਹਨ ਉਹ ਗੁਰਲੇਜ ਅਖਤਰ ਦੇ ਪਤੀ ਹਨ ।ਦੋਵਾਂ ਦੀ ਜੋੜੀ ਨੇ ਕਈ ਹਿੱਟ ਗੀਤ ਦਿੱਤੇ ਹਨ ।

You may also like