ਗੁਰਲੇਜ ਅਖਤਰ ਨੇ ਸ਼ੇਅਰ ਕੀਤੀ ਪਿਤਾ ਨਾਲ ਤਸਵੀਰ, ਫਾਦਰਸ ਡੇ ‘ਤੇ ਭਾਵੁਕ ਹੋਈ ਗਾਇਕਾ

written by Shaminder | June 21, 2021

ਬੀਤੇ ਦਿਨ ਦੇਸ਼ ਭਰ ‘ਚ ਫਾਦਰਸ ਡੇ ਮਨਾਇਆ ਗਿਆ । ਪੰਜਾਬੀ ਕਲਾਕਾਰਾਂ ਨੇ ਇਸ ਦਿਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ।ਕਿਸੇ ਨੇ ਆਪਣੇ ਪਿਤਾ ਜੀ ਦੇ ਨਾਲ ਕੇਕ ਕੱਟ ਕੇ ਇਸ ਦਿਨ ਨੂੰ ਮਨਾਇਆ ਅਤੇ ਕਿਸੇ ਨੇ ਆਪਣੇ ਪਿਤਾ ਨੂੰ ਕੁਝ ਨਾ ਕੁਝ ਗਿਫਟ ਕੀਤਾ । ਪਰ ਜਿਨ੍ਹਾਂ ਦੇ ਪਿਤਾ ਇਸ ਦੁਨੀਆ ‘ਤੇ ਨਹੀਂ ਹਨ, ਉਨ੍ਹਾਂ ਨੇ ਜ਼ਰੂਰ ਆਪਣੇ ਪਿਤਾ ਨੂੰ ਮਿਸ ਕੀਤਾ । ਕਿਉਂਕਿ ਮਾਵਾਂ ਠੰਢੀਆਂ ਛਾਵਾਂ ਨੇ ਤਾਂ ਪਿਤਾ ਸਿਰ ਦੇ ਤਾਜ਼ ਹੁੰਦੇ ਹਨ ।

Gurlej with Brother Image From Instagram
ਹੋਰ ਪੜ੍ਹੋ :  ਕਪਿਲ ਸ਼ਰਮਾ ਨੇ ਆਪਣੇ ਪੁੱਤਰ ਅਤੇ ਧੀ ਦੀ ਪਹਿਲੀ ਵਾਰ ਇੱਕਠਿਆਂ ਦੀ ਤਸਵੀਰ ਕੀਤੀ ਸਾਂਝੀ  
Gurlej akhtar Image From Instagram
ਕਿਉਂਕਿ ਜਦੋਂ ਬਾਪੂ ਦਾ ਸਿਰ ‘ਤੇ ਹੱਥ ਹੁੰਦਾ ਹੈ ਤਾਂ ਕਿਸੇ ਨੂੰ ਵੀ ਕੋਈ ਫਿਕਰ ਨਹੀਂ ਹੁੰਦਾ ਪਰ ਜਦੋਂ ਬਾਪੂ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਇਸ ਦਾ ਦਰਦ ਉਸ ਦਾ ਬੱਚਾ ਹੀ ਜਾਣ ਸਕਦਾ ਹੈ । ਪੰਜਾਬ ਦੀ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਨੇ ਵੀ ਆਪਣੇ ਪਿਤਾ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ।
gurlej with family Image From Instagram
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਲੇਜ ਅਖਤਰ ਭਾਵੁਕ ਹੋ ਗਏ ਅਤੇ ਲਿਖਿਆ ਕਿ ਉਹ ਹਰ ਦਿਨ ਆਪਣੇ ਪਿਤਾ ਜੀ ਨੂੰ ਮਿਸ ਕਰਦੇ ਹਨ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਦੇ ਪਿਤਾ ਦੇ ਨਾਲ ਗੁਰਲੇਜ ਅਖਤਰ ਵੀ ਨਜ਼ਰ ਆ ਰਹੀ ਹੈ । ਇਹ ਉਨ੍ਹਾਂ ਦੇ ਬਚਪਨ ਦੀ ਤਸਵੀਰ ਹੈ । ਤਸਵੀਰ ਨੂੰ ਗਾਇਕਾ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
 
View this post on Instagram
 

A post shared by Gurlej Akhtar (@gurlejakhtarmusic)

0 Comments
0

You may also like