ਗੁਰਲੇਜ ਅਖਤਰ ਨੇ ਭਰਾ ਦੇ ਕੰਗਨਾ ਖੇਡਣ ਦਾ ਵੀਡੀਓ ਕੀਤਾ ਸਾਂਝਾ

written by Shaminder | November 12, 2020

ਗੁਰਲੇਜ ਅਖਤਰ ਦੇ ਭਰਾ ਦੇ ਵਿਆਹ ਦੀਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀ ਇੱਕ ਰਸਮ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੁਰਲੇਜ ਅਖਤਰ ਦਾ ਭਰਾ ਕੰਗਨਾ ਖੇਡ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਅਖਤਰ ਗਾਨਾ ਖੋਲ ਰਹੇ ਹਨ ਅਤੇ ਦਾਨਵੀਰ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਿਹਾ ਹੈ ।

gurlej

ਗੁਰਲੇਜ ਅਖਤਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਲੇਜ ਅਖਤਰ ਨੇ ਲਿਖਿਆ ਕਿ ‘ਦਾਨਵੀਰ ਫੁਲ ਇਨਜੁਆਏ ਕਰ ਰਿਹਾ ਹੈ ਕੰਗਨਾ ਖੇਲਣ ਦੀ ਰਸਮ ਨੂੰ। ਮਾਮਾ ਭਾਣਜਾ ਚੀਟਿੰਗ ਕਰ ਰਹੇ ਨੇ । ਫਾਈਨਲੀ ਅੱਜ ਭਾਬੀ ਆ ਗਈ ਘਰ, ਸਭ ਨੂੰ ਵਧਾਈਆਂ।

ਹੋਰ ਪੜ੍ਹੋ :ਗੁਰਲੇਜ ਅਖਤਰ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ

gurlej with Mother

ਰੱਬ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ, ਬਹੁਤ ਸਾਰਾ ਪਿਆਰ’। ਦੱਸ ਦਈਏ ਕਿ ਗੁਰਲੇਜ ਅਖਤਰ ਲਗਾਤਾਰ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰ ਰਹੇ ਨੇ ।

kangna

ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਉਨ੍ਹਾਂ ਦੇ ਭਰਾ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਗੁਰਲੇਜ ਅਖਤਰ ਨੇ ਬੀਤੇ ਦਿਨੀਂ ਆਪਣੇ ਭਰਾ ਦੀ ਹਲਦੀ ਅਤੇ ਮਹਿੰਦੀ ਦਾ ਵੀਡੀਓ ਵੀ ਸਾਂਝਾ ਕੀਤਾ ਸੀ ।

0 Comments
0

You may also like