ਕੁਲਵਿੰਦਰ ਕੈਲੀ ਨੂੰ ਕਿਸ ਗੱਲ ਲਈ ਮਨਾਉਣ ਲੱਗੀ ਗੁਰਲੇਜ ਅਖਤਰ, ਵੇਖੋ ਵੀਡੀਓ

Written by  Shaminder   |  May 13th 2022 05:24 PM  |  Updated: May 13th 2022 05:24 PM

ਕੁਲਵਿੰਦਰ ਕੈਲੀ ਨੂੰ ਕਿਸ ਗੱਲ ਲਈ ਮਨਾਉਣ ਲੱਗੀ ਗੁਰਲੇਜ ਅਖਤਰ, ਵੇਖੋ ਵੀਡੀਓ

ਗੁਰਲੇਜ ਅਖਤਰ (Gurlej Akhtar) ਦਾ ਇੱਕ ਵੀਡੀਓ   (Video) ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗੁਰਲੇਜ ਅਖਤਰ ਆਪਣੇ ਪਤੀ ਅਤੇ ਪੁੱਤਰ ਦੇ ਨਾਲ ‘ਸੌਂਕਣ ਸੌੰਕਣੇ’ ਗੀਤ ‘ਤੇ ਲਿਪ ਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਵਿਦੇਸ਼ ‘ਚ ਨਜ਼ਰ ਆ ਰਹੀ ਹੈ ਅਤੇ ਇਹ ਜੋੜੀ ਵਿਦੇਸ਼ ਦੀਆਂ ਸੜਕਾਂ ‘ਤੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Gurlej Akhtar With son- image From instagram

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਦੇ ਨਾਲ ਡਾਂਸ ਵੀਡੀਓ ਵਾਇਰਲ

ਦੱਸ ਦਈਏ ਕਿ ਇਹ ਗੀਤ ਸੌਂਕਣ ਸੌਂਕਣੇ ਫ਼ਿਲਮ ਦਾ ਗੀਤ ਹੈ ਜਿਸ ਨੂੰ ਗੁਰਲੇਜ ਅਖਤਰ ਨੇ ਗਾਇਆ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਗੁਰਲੇਜ ਅਖਤਰ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ ।

Gurlej Akhtar,, image From instagram

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਫਤਿਹ ਵਾਲੀਆ ਦਾ ਨਵਾਂ ਗੀਤ ‘ਜੱਟ ਚੱਲਦੇ’ ਗੀਤ ਰਿਲੀਜ਼

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਅਕਸਰ ਆਪਣੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ । ਇਨ੍ਹਾਂ ਵੀਡੀਓਜ਼ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

ਗੁਰਲੇਜ ਅਖਤਰ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬ ਦੇ ਹਰ ਗਾਇਕ ਦੇ ਨਾਲ ਗੀਤ ਗਾਏ ਹਨ ।ਉਨ੍ਹਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਕੁਲਵਿੰਦਰ ਕੈਲੀ ਦੇ ਨਾਲ ਲਵ ਮੈਰਿਜ ਕਰਵਾਈ ਹੈ।ਦੋਵਾਂ ਦਾ ਇੱਕ ਪੁੱਤਰ ਵੀ ਹੈ ਜਿਸ ਦਾ ਨਾਮ ਦਾਨਵੀਰ ਸਿੰਘ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network