ਪੁੱਤਰ ਦਾਨਵੀਰ ਦੇ ਨਾਲ ਡਾਂਸ ਕਰਦੀ ਨਜ਼ਰ ਆਈ ਗੁਰਲੇਜ ਅਖਤਰ, ਵੀਡੀਓ ਕੀਤਾ ਸਾਂਝਾ

Written by  Shaminder   |  October 18th 2021 01:50 PM  |  Updated: October 18th 2021 01:50 PM

ਪੁੱਤਰ ਦਾਨਵੀਰ ਦੇ ਨਾਲ ਡਾਂਸ ਕਰਦੀ ਨਜ਼ਰ ਆਈ ਗੁਰਲੇਜ ਅਖਤਰ, ਵੀਡੀਓ ਕੀਤਾ ਸਾਂਝਾ

ਗੁਰਲੇਜ ਅਖਤਰ (Gurlej Akhtar) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕਾ ਆਪਣੇ ਬੇਟੇ ਦਾਨਵੀਰ ਦੇ ਨਾਲ ਨਜ਼ਰ ਆ ਰਹੀ ਹੈ ।

Gurlej Akhtar

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਲਾਈਫ ਪਾਟਨਰ ਗੀਤ ਗਰੇਵਾਲ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਜਾਗੋ ਕੱਢਦੀ ਨਜ਼ਰ ਆਈ ਜੋੜੀ

ਦਾਨਵੀਰ ਦੇ ਨਾਲ ਗੁਰਲੇਜ ਅਖਤਰ ਆਪਣੇ ਨਵੇਂ ਗੀਤ ਸ਼ਰੀਫ ‘ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

Gurlej akhtar-m Image From Instagram

ਪ੍ਰਸ਼ੰਸਕਾਂ ਨੂੰ ਮਾਂ ਪੁੱਤਰ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ ।ਦਾਨਵੀਰ ਵੀ ਗਾਇਕੀ ਦੇ ਗੁਰ ਸਿੱਖ ਰਿਹਾ ਹੈ ਅਤੇ ਕੁਝ ਸਮਾਂ ਪਹਿਲਾਂ ਉਸ ਦੀ ਆਵਾਜ਼ ‘ਚ ਸ਼ਬਦ ਵੀ ਰਿਲੀਜ਼ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network