ਗੁਰਲੇਜ਼ ਅਖ਼ਤਰ ਆਪਣੇ ਨਵੇਂ ਗੀਤ ਰਾਹੀਂ ਪਾਉਣ ਜਾ ਰਹੀ ਧੱਕ, ਸ਼ੂਟਿੰਗ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | May 08, 2019

ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਸਰੋਤਿਆਂ ਲਈ ਬਹੁਤ ਹੀ ਜਲਦ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ ।ਕਿਉਂਕਿ ਦੋਵੇਂ ਜਣੇ ਨਵੇਂ ਗੀਤ ਦੀ ਤਿਆਰੀ ਕਰ ਰਹੇ ਨੇ ਅਤੇ ਇਸ ਗੀਤ ਦਾ ਸ਼ੁਟ ਵੀ ਬਹੁਤ ਹੀ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ । ਇਸ ਦੀਆਂ ਕੁਝ ਤਸਵੀਰਾਂ ਗੁਰਲੇਜ਼ ਅਖ਼ਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਨੇ ।

ਹੋਰ ਵੇਖੋ :ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਗੁਰਲੇਜ਼ ਅਖ਼ਤਰ ਦੇ ਗੀਤਾਂ ਦਾ ਜਾਦੂ ,ਕਿਸ ਹੱਦ ਤੱਕ ਗੁਜ਼ਰਿਆ ਉਨ੍ਹਾਂ ਦਾ ਇੱਕ ਫੈਨ, ਵੇਖੋ ਵੀਡੀਓ

https://www.instagram.com/p/BxKLOjzlHkS/

ਇਸ ਤੋਂ ਪਹਿਲਾਂ ਵੀ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਨੇ ਇੱਕ ਵੀਡੀਓ ਕੱਢ ਕੇ ਆਪਣੇ ਇਸ ਨਵੇਂ ਗੀਤ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ । ਗੁਰਲੇਜ਼ ਅਖ਼ਤਰ ਏਨੀਂ ਦਿਨੀਂ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਚਰਚਾ 'ਚ ਹਨ ।

ਹੋਰ ਵੇਖੋ:ਪੰਜਾਬੀ ਗੀਤਾਂ ‘ਚ ਗੁਰਲੇਜ਼ ਅਖ਼ਤਰ ਦੀ ਚੜਤ,ਹਰ ਦਿਨ ਆ ਰਿਹਾ ਗੀਤ,ਨਵੇਂ ਗੀਤ ਨੂੰ ਮਿਲ ਰਿਹਾ ਹੁੰਗਾਰਾ

https://www.instagram.com/p/BxKLPQKFct0/

ਪੰਜਾਬ ਦੇ ਲੱਗਪੱਗ ਹਰ ਗਾਇਕ ਨਾਲ ਉਨ੍ਹਾਂ ਦਾ ਗੀਤ ਆ ਰਿਹਾ ਹੈ । ਉਨ੍ਹਾਂ ਦੇ ਗਾਏ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪਰ ਹੁਣ ਵੇਖਣਾ ਇਹ ਹੋਵੇਗਾ ਕਿ ਦੋਨਾਂ ਦੀ ਇਹ ਜੋੜੀ ਇਸ ਵਾਰ ਵੀ ਸਰੋਤਿਆਂ ਦਾ ਦਿਲ ਜਿੱਤਣ 'ਚ ਕਾਮਯਾਬ ਰਹਿੰਦੀ ਹੈ ਜਾਂ ਨਹੀਂ ।

0 Comments
0

You may also like