ਮੌਤ ਤੋਂ ਬਾਅਦ ਅੱਜ ਵੀ ਚੱਲਦਾ ਹੈ ਅਮਰ ਸਿੰਘ ਚਮਕੀਲੇ ਦੇ ਨਾਂਅ ਦਾ ਸਿੱਕਾ,ਗਾਇਕ ਇਸ ਤਰ੍ਹਾਂ ਕਰਦੇ ਹਨ ਯਾਦ

written by Shaminder | January 14, 2020

ਅਮਰ ਸਿੰਘ ਚਮਕੀਲਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਅੱਜ ਉਹ ਬੇਸ਼ੱਕ ਇਸ ਦੁਨੀਆ 'ਤੇ ਨਹੀਂ ਹਨ ਪਰ ਇਸ ਦੇ ਬਾਵਜੂਦ ਅੱਜ ਵੀ ਉਨ੍ਹਾਂ ਦਾ ਨਾਂਅ ਚੱਲਦਾ ਹੈ । ਜੀ ਹਾਂ ਅੱਜ ਵੀ ਗਾਇਕ ਉਨ੍ਹਾਂ ਦੇ ਗੀਤਾਂ ਦਾ ਜ਼ਿਕਰ ਕਰਦੇ ਹਨ ਅਤੇ ਉਨ੍ਹਾਂ ਦੇ ਕਈ ਗੀਤਾਂ ਨੂੰ ਨਵੇਂ ਵਰਜਨ 'ਚ ਪੇਸ਼ ਕਰ ਰਹੇ ਨੇ । ਕੁਝ ਦਿਨ ਪਹਿਲਾਂ ਗਾਇਕਾ ਜੈਸਮੀਨ ਸੈਂਡਲਾਸ ਨੇ ਵੀ ਚਮਕੀਲਾ ਦੇ ਪ੍ਰਸਿੱਧ ਗੀਤ ਨਵੇਂ ਸਾਲ ਦੇ ਮੌਕੇ 'ਤੇ ਕੱਢਿਆ ਸੀ । ਹੋਰ ਵੇਖੋ:ਬਾਲੀਵੁੱਡ ਦਾ ਮਸ਼ਹੂਰ ਫ਼ਿਲਮ ਨਿਰਮਾਤਾ ਬਣਾ ਰਿਹਾ ਹੈ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਫ਼ਿਲਮ, ਬਾਲੀਵੁੱਡ ਦੇ ਇਹ ਅਦਾਕਾਰ ਨਿਭਾਅ ਸਕਦੇ ਹਨ ਚਮਕੀਲੇ ਦਾ ਕਿਰਦਾਰ ਜਿਸ ਤੋਂ ਬਾਅਦ ਬੁਲੰਦ ਆਵਾਜ਼ ਦੀ ਮਾਲਕ ਗੁਰਲੇਜ਼ ਅਖ਼ਤਰ ਅਤੇ ਗੀਤਾ ਬੈਂਸ ਨੇ ਵੀ ਆਪਣੇ ਨਵੇਂ ਗੀਤ 'ਚ ਚਮਕੀਲੇ ਦਾ ਜ਼ਿਕਰ ਕੀਤਾ ਹੈ । 'ਚਮਕੀਲਾ ਸੁਣਦੀ' ਟਾਈਟਲ ਹੇਠ ਗੀਤ ਰਿਲੀਜ਼ ਹੋ ਚੁੱਕਿਆ ਹੈ ।

chamkila sundi chamkila sundi
ਇਸ ਗੀਤ 'ਚ ਜਸਟਿਨ ਬੀਬਰ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਛੱਡ ਕੇ ਇੱਕ ਜੱਟੀ ਚਮਕੀਲੇ ਦੇ ਗੀਤ ਸੁਣਨ ਲੱਗ ਪਈ ਹੈ । ਇਸ ਗੀਤ ਦੇ ਬੋਲ ਖੁਦ ਗੀਤਾ ਬੈਂਸ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਜਯ ਕੇ ਨੇ ।ਸਾਗਾ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।  

0 Comments
0

You may also like