ਗੁਰਲੇਜ਼ ਅਖ਼ਤਰ ਅਤੇ ਗੁਰਪ੍ਰੀਤ ਖਹਿਰਾ ਦੇ ਨਵੇਂ ਗੀਤ 'ਵਾਚ ਆਊਟ' ਦਾ ਟੀਜ਼ਰ ਆਇਆ ਸਾਹਮਣੇ

Written by  Shaminder   |  July 30th 2019 02:03 PM  |  Updated: July 30th 2019 02:03 PM

ਗੁਰਲੇਜ਼ ਅਖ਼ਤਰ ਅਤੇ ਗੁਰਪ੍ਰੀਤ ਖਹਿਰਾ ਦੇ ਨਵੇਂ ਗੀਤ 'ਵਾਚ ਆਊਟ' ਦਾ ਟੀਜ਼ਰ ਆਇਆ ਸਾਹਮਣੇ

ਗੁਰਲੇਜ਼ ਅਖ਼ਤਰ ਅਤੇ ਗੁਰਪ੍ਰੀਤ ਖਹਿਰਾ ਦਾ ਗੀਤ 'ਵਾਚ ਆਊਟ' ਜਲਦ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਇੱਕ ਟੀਜ਼ਰ ਗੁਰਲੇਜ਼ ਅਖ਼ਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।  ਗੀਤ ਦੇ ਬੋਲ ਜੇ.ਪੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਮੈਡ ਮਿਕਸ ਨੇ ਦਿੱਤਾ ਹੈ ।ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਡਾਇਰੈਕਟਰ ਸੁੱਖ ਸੰਘੇੜਾ ਨੇ ।

ਹੋਰ ਵੇਖੋ :ਗੁਰਲੇਜ਼ ਅਖ਼ਤਰ ਅਤੇ ਸਿੱਪੀ ਗਿੱਲ ਦੇ ਨਵੇਂ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

https://www.instagram.com/p/B0fXK1ElOhT/

ਗੁਰਲੇਜ਼ ਅਖ਼ਤਰ ਅਜਿਹੇ ਗਾਇਕਾ ਹਨ ਜੋ ਹਰ ਤੀਜੇ ਗਾਣੇ 'ਚ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਦੀ ਡਿਮਾਂਡ ਲਗਾਤਾਰ ਵੱਧਦੀ ਜਾ ਰਹੀ ਹੈ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ ।

https://www.instagram.com/p/Bz7bheSFlVu/

ਹੁਣ ਮੁੜ ਤੋਂ ਉਹ ਆਪਣੇ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ ਜਾ ਰਹੇ ਨੇ ਅਤੇ ਇਸ ਗੀਤ 'ਚ ਉਨ੍ਹਾਂ ਦੇ ਨਾਲ ਗੁਰਪ੍ਰੀਤ ਖਹਿਰਾ ਸਾਥ ਦੇਣਗੇ । ਗੁਰਲੇਜ਼ ਅਖ਼ਤਰ ਅਤੇ ਗੁਰਪ੍ਰੀਤ ਖਹਿਰਾ ਦੇ ਇਸ ਗੀਤ ਨੂੰ ਸਰੋਤੇ ਕਿੰਨਾ ਪਸੰਦ ਕਰਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network