ਗੁਰਲੇਜ਼ ਅਖ਼ਤਰ ਤੇ ਕੌਰ ਬੀ ਨੇ ਸਤਿੰਦਰ ਸੱਤੀ ਨੂੰ ਜਨਮ ਦਿਨ ‘ਤੇ ਦਿੱਤਾ ਸਰਪ੍ਰਾਈਜ਼, ਸੱਤੀ ਨੇ ਪੋਸਟ ਪਾ ਕੀਤਾ ਸ਼ੁਕਰਾਨਾ

Written by  Lajwinder kaur   |  December 13th 2019 02:39 PM  |  Updated: December 13th 2019 02:39 PM

ਗੁਰਲੇਜ਼ ਅਖ਼ਤਰ ਤੇ ਕੌਰ ਬੀ ਨੇ ਸਤਿੰਦਰ ਸੱਤੀ ਨੂੰ ਜਨਮ ਦਿਨ ‘ਤੇ ਦਿੱਤਾ ਸਰਪ੍ਰਾਈਜ਼, ਸੱਤੀ ਨੇ ਪੋਸਟ ਪਾ ਕੀਤਾ ਸ਼ੁਕਰਾਨਾ

ਸਤਿੰਦਰ ਸੱਤੀ ਜਿਨ੍ਹਾਂ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਬਰਥ ਡੇਅ ਵਾਲੇ ਦਿਨ ਕੁਝ ਖ਼ਾਸ ਮਿੱਤਰਾਂ ਨੇ ਸਤਿੰਦਰ ਸੱਤੀ ਦੇ ਘਰ ਕੇਕ ਨਾਲ ਪਹੁੰਚ ਕੇ ਉਨ੍ਹਾਂ ਨੂੰ ਖੂਬਸੂਰਤ ਸਰਪ੍ਰਾਈਜ਼ ਦੇ ਦਿੱਤਾ। ਜਿਸਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ- ‘ਪਿਆਰ ਦਿਲ ‘ਚ ਹੋਵੇ ਤਾਂ ਹਰ ਰੋਜ਼ ਜਨਮਦਿਨ ਹੈ...ਬਹੁਤ ਧੰਨਵਾਦ ਗੁਰਲੇਜ਼ ਅਖ਼ਤਰ, ਕੌਰ ਬੀ ਤੇ ਕੁਲਵਿੰਦਰ ਕੈਲੀ ਇੰਨਾ ਵਧੀਆ ਸਰਪ੍ਰਾਈਜ਼ ਤੇ ਇੰਨਾ ਪਿਆਰ ਦੇਣ ਲਈ...ਇਹ ਬਰਥਡੇਅ ਦੇ ਸਭ ਤੋਂ ਵਧੀਆ ਤੋਹਫ਼ਾ..ਘੈਂਟ ਕੁੜੀਆਂ’

ਹੋਰ ਵੇਖੋ:ਪਤੀ-ਪਤਨੀ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦਾ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦਾ ਨਵਾਂ ਗੀਤ ‘ਡਿਗਰੀ’,ਦੇਖੋ ਵੀਡੀਓ

ਵੀਡੀਓ ‘ਚ ਦੇਖ ਸਕਦੇ ਹੋ ਗੁਰਲੇਜ਼, ਕੌਰ ਬੀ ਤੇ ਕੁਲਵਿੰਦਰ ਕੈਲੀ ਹੋਰ ਬਰਥਡੇਅ ਗਰਲ ਸਤਿੰਦਰ ਸੱਤੀ ਲਈ ਬਰਥਡੇਅ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵੀਡੀਓ ‘ਚ ਦਿਲਜੀਤ ਦੋਸਾਂਝ ਦਾ ਬਰਥਡੇਅ ਵਾਲਾ ਗੀਤ ਵੀ ਵੱਜ ਰਿਹਾ ਹੈ। ਵੀਡੀਓ ‘ਚ ਸਾਰੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਜੇ ਝਾਤ ਮਾਰੀਏ ਸਤਿੰਦਰ ਸੱਤੀ ਦੇ ਜੀਵਨ ‘ਚ ਤਾਂ ਉਨ੍ਹਾਂ ਨੂੰ ਜ਼ਿਆਦਾਤਰ ਲੋਕ ਇੱਕ ਐਂਕਰ ਅਤੇ ਗਾਇਕ ਦੇ ਤੌਰ 'ਤੇ ਜਾਣਦੇ ਹਨ । ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਉਨ੍ਹਾਂ ਦਾ ਰੁਝਾਨ ਗਾਇਕੀ ਅਤੇ ਐਂਕਰਿੰਗ ਵੱਲ ਜ਼ਿਆਦਾ ਸੀ ਜਿਸ ਕਾਰਨ ਉਨ੍ਹਾਂ ਨੇ ਵਕਾਲਤ ਕਰਨ ਦੀ ਬਜਾਏ ਐਂਕਰਿੰਗ 'ਚ ਦਿਲਚਸਪੀ ਵਿਖਾਈ ਅਤੇ ਇਸ ਪਾਸੇ ਵੱਲ ਨੂੰ ਆਪਣਾ ਕਰੀਅਰ ਬਣਾਇਆ ਤੇ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਹਾਸਿਲ ਕੀਤਾ। ਉਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਬਟਾਲਾ 'ਚ ਹੋਇਆ ਅਤੇ ਸਕੂਲ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ ਅਤੇ ਸਕੂਲ ‘ਚ ਹੋਣ ਵਾਲੇ ਹਰ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਕਰਿੰਗ 'ਚ ਉਹ ਸ਼ਾਇਰੀ ਅਤੇ ਕਵਿਤਾ 'ਚ ਬਾਖੂਬੀ ਨਜ਼ਰ ਆਉਂਦੀ। ਐਂਕਰਿੰਗ ਦੌਰਾਨ ਉਹ ਸ਼ਬਦਾਂ ਨੂੰ ਇਸ ਤਰ੍ਹਾਂ ਪਿਰੋ ਕੇ ਪੇਸ਼ ਕਰ ਦਿੰਦੇ ਹਨ ਕਿ ਇਉਂ ਲੱਗਦਾ ਹੈ ਜਿਵੇਂ ਕਿਸੇ ਨੇ ਗਾਗਰ 'ਚ ਸਾਗਰ ਭਰ ਦਿੱਤਾ ਹੋਵੇ। ਆਪਣੀ ਐਂਕਰਿੰਗ ਅਤੇ ਅਦਾਕਾਰੀ ਦੀ ਬਦੌਲਤ ਬਹੁਤ ਸਾਰੇ ਅਵਾਰਡ ਵੀ ਜਿੱਤੇ ਹਨ। ਇਸ ਤੋਂ ਇਲਾਵਾ ਉਹ ਗਾਇਕੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ, ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network