ਜਦੋਂ ਕੁਲਵਿੰਦਰ ਕੈਲੀ ਨੇ ਗੁਰਲੇਜ਼ ਅਖ਼ਤਰ ਨੂੰ ਕਿਹਾ ਜੱਟ ਸੰਤਰਾਂ ਖਾਂਦਾ ਨਹੀਂ ਪੀਂਦਾ ਹੈ, ਵੀਡਿਓ ਵਾਇਰਲ 

Written by  Rupinder Kaler   |  April 26th 2019 05:09 PM  |  Updated: April 26th 2019 05:09 PM

ਜਦੋਂ ਕੁਲਵਿੰਦਰ ਕੈਲੀ ਨੇ ਗੁਰਲੇਜ਼ ਅਖ਼ਤਰ ਨੂੰ ਕਿਹਾ ਜੱਟ ਸੰਤਰਾਂ ਖਾਂਦਾ ਨਹੀਂ ਪੀਂਦਾ ਹੈ, ਵੀਡਿਓ ਵਾਇਰਲ 

ਕੁਲਵਿੰਦਰ ਕੈਲੀ ਤੇ ਗੁਲਲੇਜ਼ ਅਖ਼ਤਰ ਪੰਜਾਬ ਦੀ ਹਿੱਟ ਗਾਇਕ ਜੋੜੀ ਹੈ । ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਜੋੜੀ ਦੀ ਇੱਕ ਵੀਡਿਓ ਨਿਸ਼ਾ ਬਾਨੋ ਨੇ ਆਪਣੇ ਇੰਟਸਾਗ੍ਰਾਮ ਤੇ ਸ਼ੇਅਰ ਕੀਤੀ ਹੈ । ਟਿੱਕ ਟੋਕ ਦੀ ਇਹ ਵੀਡਿਓ ਕਾਫੀ ਦਿਲਚਸਮ ਤੇ ਹਾਸੋ ਹੀਣੀ ਹੈ । ਇਸ ਵੀਡਿਓ ਵਿੱਚ ਕੈਲੀ ਨੂੰ ਗੁਰਲੇਜ਼ ਅਖ਼ਤਰ ਕਹਿੰਦੀ ਹੈ ਕਿ ਜਾਨੂੰ ਸਤਰਾ ਖਾ ਲਓ ਪਰ ਕੈਲੀ ਇਸ ਦੇ ਜਵਾਬ ਵਿੱਚ ਕਹਿੰਦੇ ਹਨ ਕਿ ਜੱਟ ਸੰਤਰਾ ਖਾਂਦਾ ਨਹੀਂ ਬਲਕਿ ਪੀਂਦਾ ਹੈ ।

https://www.youtube.com/watch?v=CqgjqaXg_IM

ਕੈਲੀ ਕਿਸ ਸੰਤਰੇ ਦੀ ਗੱਲ ਕਰਦੇ ਹਨ ਪੰਜਾਬ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਸਮਝ ਜਾਣਗੇ । ਨਿਸ਼ਾ ਵੱਲੋਂ ਸ਼ੇਅਰ ਕੀਤੀ ਇਹ ਵੀਡਿਓ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ।ਕੁਲਵਿੰਦਰ ਕੈਲੀ  ਅਤੇ ਗੁਰਲੇਜ਼ ਅਖ਼ਤਰ ਦੀ ਜੋੜੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਹੈ ।

https://www.instagram.com/p/Bwti4VqBeiD/

ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਗੁਰਲੇਜ਼ ਅਖ਼ਤਰ ਇੱਕ ਅਜਿਹੇ ਗਾਇਕਾ ਹਨ । ਜਿਨ੍ਹਾਂ ਨੇ ਆਪਣੀ ਛੋਟੀ ਜਿਹੀ ਉਮਰ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਬਚਪਨ ‘ਚ ਹੀ ਉਨ੍ਹਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਸੀ । ਜਿਸ ਤੋਂ ਬਾਅਦ ਘਰ ‘ਚ ਵੱਡੀ ਹੋਣ ਕਾਰਨ ਉਨ੍ਹਾਂ ‘ਤੇ ਘਰ ਦੀ ਜ਼ਿੰਮੇਵਾਰੀ ਪੈ ਗਈ ਅਤੇ ਉਨ੍ਹਾਂ ਨੇ ਗਾਇਕੀ ‘ਚ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕੀਤੀ ਅਤੇ ਅੱਠਵੀਂ ਜਮਾਤ ‘ਚ ਪੜਨ ਦੌਰਾਨ ਹੀ ਉਨ੍ਹਾਂ ਦੀ ਪਹਿਲੀ ਕੈਸੇਟ ਆ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network