ਗੁਰਲੇਜ਼ ਅਖਤਰ ਨੇ ਪ੍ਰਸ਼ੰਸਕ ਦਾ ਵੀਡਿਓ ਕੀਤਾ ਸਾਂਝਾ 

Written by  Shaminder   |  September 06th 2018 12:02 PM  |  Updated: September 06th 2018 12:02 PM

ਗੁਰਲੇਜ਼ ਅਖਤਰ ਨੇ ਪ੍ਰਸ਼ੰਸਕ ਦਾ ਵੀਡਿਓ ਕੀਤਾ ਸਾਂਝਾ 

ਗੁਰਲੇਜ਼ ਅਖਤਰ Gurlez Akhtar ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਨ੍ਹਾਂ ਦੀ ਇੱਕ ਫੈਨ ਨੇ ਫੇਸਬੁੱਕ ਗੀਤ ਨੂੰ ਗਾ ਕੇ ਸੁਣਾ ਰਹੀ ਹੈ । ਇਸ ਵੀਡਿਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਆਪਣੀ ਪ੍ਰਸ਼ੰਸਕ ਦਾ ਇਸ ਗੀਤ Song ਨੂੰ ਏਨਾ ਜ਼ਿਆਦਾ ਪਿਆਰ ਦੇਣ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ ।

https://www.instagram.com/p/BnRGpBvAj14/?hl=en&taken-by=gurlezakhtar

ਇਸ ਗੀਤ ਨੂੰ ਰਿਲੀਜ਼ ਹੋਇਆਂ ਹਾਲਾਂਕਿ ਕਾਫੀ ਸਮਾਂ ਹੋ ਚੁੱਕਿਆ ਹੈ । ਪਰ ਇਸ ਗੀਤ ਦੀ ਮਕਬੂਲੀਅਤ ਏਨੀ ਵੱਧ ਚੁੱਕੀ ਹੈ ਕਿ ਲੋਕਾਂ ਦੀ ਜ਼ੁਬਾਨ 'ਤੇ ਇਹ ਗੀਤ ਚੜ੍ਹ ਚੁੱਕਿਆ ਹੈ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇਨਸਾਨ ਸੋਸ਼ਲ ਮੀਡੀਆ 'ਤੇ ਰੁੱਝਿਆ ਰਹਿੰਦਾ ਹੈ ਅਤੇ ਇਸ ਰੁਝੇਵੇ ਕਾਰਨ ਉਹ ਅਕਸਰ ਆਪਣੇ ਘਰ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦਾ ਅਤੇ ਇਸ ਦੇ ਚੱਲਦਿਆਂ ਹੀ ਅਕਸਰ ਹੀ ਘਰ ਵਾਲਿਆਂ ਦੀ ਨਰਾਜ਼ਗੀ ਦਾ ਸਾਹਮਣਾ ਇਨਸਾਨ ਨੂੰ ਕਰਨਾ ਪੈਂਦਾ ਹੈ ।

 

ਦੱਸ ਦਈਏ ਕਿ ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ ਦਾ ਹਾਲ 'ਚ ਹੀ ਇੱਕ ਗੀਤ 'ਠੁੱਕਬਾਜ਼' ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ 'ਚ ਇਸ ਜੋੜੀ ਨੇ ਅੱਲੜ੍ਹ ਉਮਰ 'ਚ ਪਿਆਰ ਦੇ ਇਜ਼ਹਾਰ ਕਰਨ ਦੇ ਤਰੀਕੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।

ਗੀਤ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਦਮਸਤ ਮੁਟਿਆਰ  ਆਪਣੀਆਂ ਅਦਾਵਾਂ ਨਾਲ ਚੋਬਰਾਂ ਦੇ ਦਿਲਾਂ 'ਤੇ ਵਾਰ ਕਰਦੀ ਹੈ ਅਤੇ ਇਸ 'ਚ ਮੁੰਡਾ ਵੀ ਕਿਵੇਂ ਬੇਧੜਕ ਹੋ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network