ਗੁਰਲੇਜ਼ ਅਖ਼ਤਰ ਨੇ ਗਾਇਆ ਗੀਤ ‘ਦੁਪੱਟਾ ਤੇਰਾ ਸੱਤ ਰੰਗ ਦਾ’ ਤੇ ਉਨ੍ਹਾਂ ਦੇ ਪੁੱਤਰ ਨੇ ਮਿਲਾਏ ਸੁਰ, ਵੇਖੋ ਵੀਡੀਓ

written by Lajwinder kaur | May 15, 2019

ਪੰਜਾਬੀ ਇੰਡਸਟਰੀ ਦੀ ਸੁਰਾਂ ਦੀ ਮਲਿਕਾ ਗੁਰਲੇਜ਼ ਅਖ਼ਤਰ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ। ਜੀ ਹਾਂ, ਗੁਰਲੇਜ਼ ਅਖ਼ਤਰ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੇ ਨੇ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ।

View this post on Instagram
 

Dupata song by #deep money#gurlejAkhtar# fun time with my son in canada????daseyo kiddan da laggeya??❤️

A post shared by Gurlej Akhtar (@gurlejakhtarmusic) on

ਹੋਰ ਵੇਖੋ:ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਜੈਜ਼ ਧਾਮੀ ਦਾ ਨਵਾਂ ਗੀਤ ‘ਕਈ ਸਾਲ’, ਵੇਖੋ ਵੀਡੀਓ ਗੁਰਲੇਜ਼ ਅਖ਼ਤਰ ਜੋ ਕਿ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਗਏ ਹੋਏ ਨੇ। ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਘੁੰਮਦੇ ਹੋਏ ਨਜ਼ਰ ਆ ਰਹੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪੁੱਤਰ ਦਾਨਵੀਰ ਦੇ ਨਾਲ ਆਪਣੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਹੋਰ ਪਿਆਰੀ ਜਿਹੀ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਹਾਲ ਹੀ ‘ਚ ਰਿਲੀਜ਼ ਹੋਏ ਦੁਪੱਟਾ ਗਾਣੇ ਦੇ ਬੋਲ ਆਪਣੇ ਪੁੱਤਰ ਦੇ ਨਾਲ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਹੀ ਗਾਇਕ ਦੀਪ ਮਨੀ ਦਾ ਨਵਾਂ ਗੀਤ ‘ਦੁਪੱਟਾ ‘ਆਇਆ ਹੈ ਤੇ ਗੀਤ ‘ਚ ਸਾਥ ਗੁਰਲੇਜ਼ ਅਖ਼ਤਰ ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like