ਪਟਨਾ ਸਾਹਿਬ ਦੇ ਇਸ ਸਿੱਖ ਨੂੰ ਲੰਦਨ 'ਚ ਹੋਣ ਵਾਲੇ ਸਿੱਖ ਅਵਾਰਡ ਲਈ ਆਉਣ ਦਾ ਮਿਲਿਆ ਹੈ ਸੱਦਾ

Written by  Shaminder   |  May 21st 2019 04:20 PM  |  Updated: May 21st 2019 04:21 PM

ਪਟਨਾ ਸਾਹਿਬ ਦੇ ਇਸ ਸਿੱਖ ਨੂੰ ਲੰਦਨ 'ਚ ਹੋਣ ਵਾਲੇ ਸਿੱਖ ਅਵਾਰਡ ਲਈ ਆਉਣ ਦਾ ਮਿਲਿਆ ਹੈ ਸੱਦਾ

ਸਿੱਖ ਧਰਮ 'ਚ ਸੇਵਾ ਨੂੰ ਖ਼ਾਸ ਮਹੱਤਵ ਦਿੱਤਾ ਗਿਆ ਹੈ । ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਅੱਜ ਵੀ ਸਿੱਖ ਕੌਮ ਚੱਲ ਕੇ ਆਪਣਾ ਜੀਵਨ ਸਫ਼ਲ ਕਰ ਰਹੀ ਹੈ । ਅੱਜ ਅਸੀਂ ਤੁਹਾਨੂੰ ਗੁਰੂ ਦੇ ਪਿਆਰੇ ਅਜਿਹੇ ਹੀ ਇੱਕ ਸਿੱਖ ਬਾਰੇ ਦੱਸਣ ਜਾ ਰਹੇ ਹਾਂ । ਜੋ ਨਿਰਸਵਾਰਥ ਭਾਵ ਨਾਲ ਇਨਸਾਨੀਅਤ ਦੀ ਸੇਵਾ ਕਰ ਰਿਹਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਿਹਾਰ ਦੇ ਰਹਿਣ ਵਾਲੇ ਇੱਕ ਸਿੱਖ ਦੀ ।

ਹੋਰ ਵੇਖੋ:ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ, ਸਿੱਖਾਂ ਦੇ ਹੱਕ ‘ਚ ਸੁਣਾਇਆ ਇਹ ਫੈਸਲਾ

https://www.youtube.com/watch?v=QluGbweQdj4

ਜਿਸ ਨੇ ਭਾਈ ਘਨੱਈਆ ਜੀ ਦੇ ਦੱਸੇ ਮਾਰਗ 'ਤੇ ਚੱਲਣ ਦਾ ਸੰਕਲਪ ਲਿਆ ਹੈ । ਬੀਮਾਰ ਲੋਕਾਂ ਦੀ ਸੇਵਾ ਕਰਨਾ ਉਹ ਆਪਣਾ ਫਰਜ਼ ਸਮਝਦੇ ਹਨ ਅਤੇ ਜੋ ਮਰੀਜ਼ ਖਾਣਾ ਖੁਦ ਨਹੀਂ ਖਾ ਸਕਦੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਖੁਦ ਖੁਆਉਂਦਾ ਹੈ ਇਹ ਸਿੱਖ । ਲਾਵਾਰਿਸ ਮਰੀਜ਼ਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਨੇ । ਪਟਨਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਰੋਟੀ ਪਾਣੀ ਅਤੇ ਦਵਾਈਆਂ ਦਾ ਇੰਤਜ਼ਾਮ ਕਰਦੇ ਨੇ ।

Gurmeet Singh (seen standing) with a patient at the ward for abandoned patients in Patna's largest government hospital. (Source: Facebook)

ਇਹ ਹਰ ਰੋਜ਼ ਲਾਵਾਰਿਸਾਂ ਲਈ ਰੋਟੀ ਲੈ ਕੇ ਆਉਂਦੇ ਹਨ । 25 ਸਾਲ ਤੋਂ ਇਹ ਲਗਾਤਾਰ ਇਨਸਾਨੀਅਤ ਦੀ ਸੇਵਾ ਕਰਦੇ ਆ ਰਹੇ ਹਨ । ਲਾਵਾਰਿਸ ਮਰੀਜ਼ਾਂ ਨੂੰ ਘਰ ਦੇ ਮੈਂਬਰਾਂ ਵਾਂਗ ਸਮਝਦੇ ਨੇ ।"ਮੈਂ ਦਸਮ ਪਿਤਾ ਦੇ ਆਦੇਸ਼ ਦਾ ਪਾਲਣ ਕਰ ਰਿਹਾ ਹਾਂ" ਦੁਸ਼ਮਣ ਨੂੰ ਪਾਣੀ ਪਿਲਾਉਣਾ ਹੈ ਅਤੇ ਮਲ੍ਹਮ ਲਗਾਉਣਾ ਮੇਰਾ ਫਰਜ਼ ਹੈ । ਸਿੱਖ ਸਮਾਜ ਨੂੰ ਵੀ ਅਪੀਲ ਕੀਤੀ ਗਰੀਬਾਂ ਦੀ ਮਦਦ ਕਰੋ ਅਤੇ ਸੇਵਾ ਕਰੋ ।ਉਨ੍ਹਾਂ ਦੀ ਸੇਵਾ ਨੂੰ ਵੇਖਦੇ ਹੋਏ ਲੰਦਨ 'ਚ ਨਵੰਬਰ 'ਚ ਹੋਣ ਵਾਲੇ ਸਿੱਖ ਅਵਾਰਡ ਲਈ ਵੀ ਸੱਦਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਪੂਰੀ ਦੁਨੀਆਂ 'ਚ ਪਛਾਣ ਮਿਲ ਸਕੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network