Advertisment

ਜਿਸ ਦੇਸ਼ ’ਚ ਘੱਟ ਗਿਣਤੀਆਂ ਨੂੰ ਅਣਗੌਲਿਆ ਜਾਂਦਾ ਹੈ, ਉਸ ਦੇਸ਼ ’ਚ ਇਹ ਕੰਮ ਕਰਕੇ ਮਿਸਾਲ ਬਣ ਰਿਹਾ ਹੈ ਇਹ ਸਿੱਖ …!

author-image
By Rupinder Kaler
New Update
ਜਿਸ ਦੇਸ਼ ’ਚ ਘੱਟ ਗਿਣਤੀਆਂ ਨੂੰ ਅਣਗੌਲਿਆ ਜਾਂਦਾ ਹੈ, ਉਸ ਦੇਸ਼ ’ਚ ਇਹ ਕੰਮ ਕਰਕੇ ਮਿਸਾਲ ਬਣ ਰਿਹਾ ਹੈ ਇਹ ਸਿੱਖ …!
Advertisment
ਜਦੋਂ ਵੀ ਇਸ ਦੁਨੀਆ ਤੇ ਕੋਈ ਮੁਸੀਬਤ ਬਣਦੀ ਹੈ ਤਾਂ ਸਿੱਖ ਭਾਈਚਾਰਾ ਮੁੱਨਖਤਾ ਦੀ ਸੇਵਾ ਲਈ ਵੱਧ ਚੜ੍ਹਕੇ ਹਿੱਸਾ ਲੈਂਦਾ ਹੈ । ਅਜਿਹੀ ਹੀ ਇੱਕ ਮਿਸਾਲ ਬਣਿਆ ਹੈ ਪਾਕਿਸਤਾਨ ਦਾ ਰਹਿਣ ਵਾਲਾ ਸਿੱਖ ਪਰਿਵਾਰ, ਜਿਹੜੇ ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਵਿੱਚ ਲੋਕਾਂ ਦੀ ਮਦਦ ਲਈ ਦਿਨ ਰਾਤ ਸੇਵਾ ਕਰ ਰਿਹਾ ਹੈ । ਪਾਕਿਸਤਾਨ ਦੇ ਫੈਸਲਾਬਾਦ ਦਾ ਰਹਿਣ ਵਾਲਾ ਗੁਰਮੀਤ ਸਿੰਘ ਤੇ ਉਹਨਾਂ ਦਾ ਪਰਿਵਾਰ ਹਰ ਰੋਜ਼ ਉਹਨਾਂ ਲੋਕਾਂ ਲਈ ਲੰਗਰ ਤਿਆਰ ਕਰ ਰਿਹਾ ਹੈ, ਜਿਹੜੇ ਬਹੁਤ ਹੀ ਗਰੀਬ ਹਨ । publive-image ਹਰ ਰੋਜ਼ ਇਹ ਪਰਿਵਾਰ ਸਵੇਰੇ ਉੱਠਦਾ ਹੈ ਤੇ ਆਪਣੇ ਘਰ ਵਿੱਚ ਹੀ ਇਲਾਕੇ ਦੇ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਲਈ ਲੰਗਰ ਤਿਆਰ ਕਰਦਾ ਹੈ । ਇਸ ਤੋਂ ਬਾਅਦ ਇਸ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੰਡਿਆ ਜਾਂਦਾ ਹੈ । ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਮਾਤਮਾ ਦੇ ਬਣਾਏ ਬੰਦੇ ਇੱਕ ਹਨ ਤੇ ਹਰ ਇੱਕ ਨੂੰ ਮੁਸ਼ਕਿਲ ਦੀ ਇਸ ਘੜੀ ਵਿੱਚ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਮੁਸੀਬਤ ਦਾ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ । publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਲੋਕਾਂ ਨਾਲ ਕਾਫੀ ਭੇਦਭਾਵ ਹੁੰਦਾ ਹੈ, ਜਿਸ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਦਿਖਾਈ ਦੇ ਜਾਂਦੀਆਂ ਹਨ । ਅਜਿਹੇ ਹਲਾਤਾਂ ਵਿੱਚ ਗੁਰਮੀਤ ਸਿੰਘ ਤੇ ਉਸ ਦਾ ਪਰਿਵਾਰ ਸਭ ਲਈ ਮਿਸਾਲ ਬਣਕੇ ਉਭਰਿਆ ਹੈ । https://twitter.com/SinghLions/status/1253933656264998912
Advertisment

Stay updated with the latest news headlines.

Follow us:
Advertisment
Advertisment
Latest Stories
Advertisment