ਜਿਸ ਦੇਸ਼ ’ਚ ਘੱਟ ਗਿਣਤੀਆਂ ਨੂੰ ਅਣਗੌਲਿਆ ਜਾਂਦਾ ਹੈ, ਉਸ ਦੇਸ਼ ’ਚ ਇਹ ਕੰਮ ਕਰਕੇ ਮਿਸਾਲ ਬਣ ਰਿਹਾ ਹੈ ਇਹ ਸਿੱਖ …!

Written by  Rupinder Kaler   |  April 25th 2020 02:15 PM  |  Updated: April 25th 2020 02:15 PM

ਜਿਸ ਦੇਸ਼ ’ਚ ਘੱਟ ਗਿਣਤੀਆਂ ਨੂੰ ਅਣਗੌਲਿਆ ਜਾਂਦਾ ਹੈ, ਉਸ ਦੇਸ਼ ’ਚ ਇਹ ਕੰਮ ਕਰਕੇ ਮਿਸਾਲ ਬਣ ਰਿਹਾ ਹੈ ਇਹ ਸਿੱਖ …!

ਜਦੋਂ ਵੀ ਇਸ ਦੁਨੀਆ ਤੇ ਕੋਈ ਮੁਸੀਬਤ ਬਣਦੀ ਹੈ ਤਾਂ ਸਿੱਖ ਭਾਈਚਾਰਾ ਮੁੱਨਖਤਾ ਦੀ ਸੇਵਾ ਲਈ ਵੱਧ ਚੜ੍ਹਕੇ ਹਿੱਸਾ ਲੈਂਦਾ ਹੈ । ਅਜਿਹੀ ਹੀ ਇੱਕ ਮਿਸਾਲ ਬਣਿਆ ਹੈ ਪਾਕਿਸਤਾਨ ਦਾ ਰਹਿਣ ਵਾਲਾ ਸਿੱਖ ਪਰਿਵਾਰ, ਜਿਹੜੇ ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਵਿੱਚ ਲੋਕਾਂ ਦੀ ਮਦਦ ਲਈ ਦਿਨ ਰਾਤ ਸੇਵਾ ਕਰ ਰਿਹਾ ਹੈ । ਪਾਕਿਸਤਾਨ ਦੇ ਫੈਸਲਾਬਾਦ ਦਾ ਰਹਿਣ ਵਾਲਾ ਗੁਰਮੀਤ ਸਿੰਘ ਤੇ ਉਹਨਾਂ ਦਾ ਪਰਿਵਾਰ ਹਰ ਰੋਜ਼ ਉਹਨਾਂ ਲੋਕਾਂ ਲਈ ਲੰਗਰ ਤਿਆਰ ਕਰ ਰਿਹਾ ਹੈ, ਜਿਹੜੇ ਬਹੁਤ ਹੀ ਗਰੀਬ ਹਨ ।

ਹਰ ਰੋਜ਼ ਇਹ ਪਰਿਵਾਰ ਸਵੇਰੇ ਉੱਠਦਾ ਹੈ ਤੇ ਆਪਣੇ ਘਰ ਵਿੱਚ ਹੀ ਇਲਾਕੇ ਦੇ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਲਈ ਲੰਗਰ ਤਿਆਰ ਕਰਦਾ ਹੈ । ਇਸ ਤੋਂ ਬਾਅਦ ਇਸ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੰਡਿਆ ਜਾਂਦਾ ਹੈ । ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਮਾਤਮਾ ਦੇ ਬਣਾਏ ਬੰਦੇ ਇੱਕ ਹਨ ਤੇ ਹਰ ਇੱਕ ਨੂੰ ਮੁਸ਼ਕਿਲ ਦੀ ਇਸ ਘੜੀ ਵਿੱਚ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਮੁਸੀਬਤ ਦਾ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਲੋਕਾਂ ਨਾਲ ਕਾਫੀ ਭੇਦਭਾਵ ਹੁੰਦਾ ਹੈ, ਜਿਸ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਦਿਖਾਈ ਦੇ ਜਾਂਦੀਆਂ ਹਨ । ਅਜਿਹੇ ਹਲਾਤਾਂ ਵਿੱਚ ਗੁਰਮੀਤ ਸਿੰਘ ਤੇ ਉਸ ਦਾ ਪਰਿਵਾਰ ਸਭ ਲਈ ਮਿਸਾਲ ਬਣਕੇ ਉਭਰਿਆ ਹੈ ।

https://twitter.com/SinghLions/status/1253933656264998912


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network