Advertisment

ਲੇਖ਼ ਫ਼ਿਲਮ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਸਿਨੇਮਾ ਘਰਾਂ ‘ਚ ਪਾਈ ਧੱਕ

author-image
By Lajwinder kaur
New Update
ਲੇਖ਼ ਫ਼ਿਲਮ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਸਿਨੇਮਾ ਘਰਾਂ ‘ਚ ਪਾਈ ਧੱਕ
Advertisment
ਗੁਰਨਾਮ ਭੁੱਲਰ ਅਤੇ
Advertisment
ਤਾਨੀਆ ਦੀ ਫ਼ਿਲਮ ਲੇਖ਼ ਜੋ ਕਿ ਦਰਸ਼ਕਾਂ ਦੇ ਨਜ਼ਰ ਹੋ ਚੁੱਕੀ ਹੈ। ਇਸ ਫ਼ਿਲਮ ਦੀ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ। ਇੱਕ ਵਾਰ ਫਿਰ ਨਾਮੀ ਲੇਖਕ ਜਗਦੀਪ ਸਿੱਧੂ ਦੀ ਕਹਾਣੀ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉੱਤਰੀ ਹੈ। ਜਿਸ ਕਰਕੇ ਸਿਨੇਮਾ ਘਰਾਂ ਚ ਦਰਸ਼ਕ ਵੱਡੀ ਗਿਣਤੀ ਚ ਲੇਖ਼ ਫ਼ਿਲਮ ਨੂੰ ਦੇਖਣ ਲਈ ਪਹੁੰਚ ਰਹੇ ਹਨ। ਜਿਸ ਕਰਕੇ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਸ਼ਾਨਦਾਰ ਕਮਾਈ ਦੇ ਨਾਲ ਖਾਤਾ ਖੋਲਿਆ ਹੈ। ਹੋਰ ਪੜ੍ਹੋ : ਪਿਤਾ ਦੇ ਨਾਲ ਰਜਾਈ ‘ਚ ਸ਼ਾਂਤੀ ਨਾਲ ਸੁੱਤੇ ਨਜ਼ਰ ਆਏ ਬੌਬੀ ਦਿਓਲ, ਧਰਮਿੰਦਰ ਨੇ ਸਾਂਝਾ ਕੀਤਾ ਇਹ ਕਿਊਟ ਤਸਵੀਰ
Advertisment
lekh box office collection Day 1 ਜਗਦੀਪ ਸਿੱਧੂ ਨੇ ਫ਼ਿਲਮ ਦੀ ਕਮਾਈ ਦਾ ਇੱਕ ਪੋਸਟਰ ਸ਼ੇਅਰ ਕੀਤਾ ਹੈ। ਜਿਸ ‘ਚ ਦਿਖਾਇਆ ਗਿਆ ਹੈ ਕਿ ਇਸ ਫ਼ਿਲਮ ਨੇ ਪਹਿਲੇ ਹੀ ਦਿਨ ਕਰੋੜਾਂ ਦੀ ਕਮਾਈ ਕੀਤੀ ਹੈ। ਜੀ ਹਾਂ ਫ਼ਿਲਮ ਵਰਲਡ ਵਾਈਡ 2.04 ਕਰੋੜ ਦੀ ਕਮਾਈ ਕੀਤੀ ਹੈ। ਇਸ ਪੋਸਟ ਉੱਤੇ ਤਾਨੀਆ, ਸਰਗੁਣ ਮਹਿਤਾ, ਬੀ ਪਰਾਕ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਵਧਾਈਆਂ ਦਿੱਤੀਆਂ ਨੇ। Jagdeep-gurnam-Lekh ਹੋਰ ਪੜ੍ਹੋ : Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’ ਦੱਸ ਦਈਏ ਇਸ ਫ਼ਿਲਮ ਲਈ ਤਾਨੀਆ ਅਤੇ ਗੁਰਨਾਮ ਭੁੱਲਰ ਨੇ ਆਪਣਾ ਵਜ਼ਨ ਨੂੰ ਵਧਾਇਆ ਸੀ। ਦੋਵਾਂ ਕਲਾਕਾਰਾਂ ਨੇ ਆਪਣੇ ਕਿਰਦਾਰ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ। ਫ਼ਿਲਮ ਦੀ ਕਹਾਣੀ ਰੌਣਕ ਅਤੇ ਰਾਜਵੀਰ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਪਿਆਰ ਤੇ ਇਮੋਸ਼ਨ ਦੇ ਨਾਲ-ਨਾਲ ਕਾਮੇਡੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਨਾਮੀ ਫ਼ਿਲਮ ਲੇਖਕ ਜਗਦੀਪ ਸਿੱਧੂ ਨੇ ਲਿਖੀ ਹੈ ਤੇ ਮਨਵੀਰ ਬਰਾੜ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।  
 
View this post on Instagram
 

A post shared by Jagdeep Sidhu (@jagdeepsidhu3)

Advertisment

Stay updated with the latest news headlines.

Follow us:
Advertisment
Advertisment
Latest Stories
Advertisment