Advertisment

ਗਾਇਕ ਗੁਰਨਾਮ ਭੁੱਲਰ ਨੇ ਆਪਣੇ ਪ੍ਰਸ਼ੰਸਕ ਦੇ ਘਰ ਪਹੁੰਚ ਕੇ ਗਿਲੇ ਸ਼ਿਕਵੇ ਕੀਤੇ ਦੂਰ

author-image
By Rupinder Kaler
New Update
ਗਾਇਕ ਗੁਰਨਾਮ ਭੁੱਲਰ ਨੇ ਆਪਣੇ ਪ੍ਰਸ਼ੰਸਕ ਦੇ ਘਰ ਪਹੁੰਚ ਕੇ ਗਿਲੇ ਸ਼ਿਕਵੇ ਕੀਤੇ ਦੂਰ
Advertisment
ਕੁਝ ਦਿਨ ਪਹਿਲਾਂ ਕਸਬਾ ਭਿੱਖੀਵਿੰਡ ਵਿੱਚ ਇੱਕ ਮੇਲੇ ਦੌਰਾਨ ਗਾਇਕ ਗੁਰਨਾਮ ਭੁੱਲਰ ਦਾ ਅਖਾੜਾ ਲੱਗਿਆ ਸੀ । ਇਸ ਦੌਰਾਨ ਉਹਨਾਂ ਦਾ ਇੱਕ ਪ੍ਰਸ਼ੰਸਕ ਉਹਨਾਂ ਨੂੰ ਇੱਕ ਫੋਟੋ ਗਿਫਟ ਦੇਣ ਲਈ ਆਇਆ ਸੀ । ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਸਭ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ । ਇਸ ਵੀਡੀਓ ਦੇ ਰਾਹੀਂ ਸ਼ਰਾਰਤੀ ਅਨਸਰਾਂ ਨੇ ਭੁੱਲਰ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ ਕੀਤੀ ਸੀ । https://www.instagram.com/p/B2jPb2_AcTJ/ ਇਸ ਮਾਮਲੇ ਨੂੰ ਵੱਧਦਾ ਦੇਖ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਇਸ ਮਾਮਲੇ ਨੂੰ ਸੁਲਝਾ ਦਿੱਤਾ ਸੀ । ਪਰ ਹੁਣ ਗੁਰਨਾਮ ਭੁੱਲਰ ਤੇ ਗਾਇਕ ਸੁਰਜੀਤ ਭੁੱਲਰ ਖੁਦ ਵੀਡੀਓ ਵਾਲੇ ਮੁੰਡੇ ਰਾਜੂ ਬੇਦੀ ਦੇ ਘਰ ਪਹੁੰਚੇ । ਇਸ ਮੁਲਾਕਾਤ ਦੌਰਾਨ ਗੁਰਨਾਮ ਭੁੱਲਰ ਨੇ ਰਾਜੂ ਬੇਦੀ ਦੇ ਜੋ ਵੀ ਗਿਲੇ ਸ਼ਿਕਵੇ ਸਨ ਉਹ ਦੂਰ ਕੀਤੇ ।
Advertisment
publive-image ਇਸ ਮੌਕੇ ਰਾਜੂ ਬੇਦੀ ਕਾਫੀ ਖੁਸ ਨਜ਼ਰ ਆਇਆ ਕਿਉਂਕਿ ਜਿਸ ਗਾਇਕ ਦਾ ਉਹ ਕੱਟੜ ਫੈਨ ਹੈ ਉਹ ਖੁਦ ਉਸ ਨੂੰ ਮਿਲਣ ਲਈ ਆਇਆ ਸੀ । ਗੁਰਨਾਮ ਭੁੱਲਰ ਦੀ ਇਸ ਹਲੀਮੀ ਤੇ ਨਿਮਰਤਾ ਨੇ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ । https://www.instagram.com/p/B2314bpnlFu/?igshid=1ceyw962pgf7b
Advertisment

Stay updated with the latest news headlines.

Follow us:
Advertisment
Advertisment
Latest Stories
Advertisment