ਦੇਖੋ ਵੀਡੀਓ, ਕਿਸ ਨਾਲ ਗਾਇਕ ਗੁਰਨਾਮ ਭੁੱਲਰ ਕਰਵਾਉਣਾ ਚਾਹੁੰਦੇ ਨੇ ‘ਰੋਕਾ’!

written by Lajwinder kaur | June 24, 2021

ਪੰਜਾਬੀ ਗਾਇਕ ਗੁਰਨਾਮ ਭੁੱਲਰ ਰੋਕਾ ਕਰਵਾਉਣਾ ਚਾਹੁੰਦੇ ਨੇ, ਜੀ ਹਾਂ ਇਹ ਅਸੀਂ ਨਹੀਂ ਖੁਦ ਗੁਰਨਾਮ ਭੁੱਲਰ ਕਹਿ ਰਹੇ ਨੇ ਆਪਣੇ ਨਵੇਂ ਗੀਤ ‘ਚ । ਉਹ ‘ਰੋਕਾ’ ਟਾਈਟਲ ਹੇਠ ਰੋਮਾਂਟਿਕ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ਹਾਜ਼ਿਰ ਹੋਏ ਨੇ। ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਗਾਇਕ ਗੁਰਨਾਮ ਇੱਕ ਵਾਰ ਫਿਰ ਦਰਸ਼ਕਾਂ ਦੀ ਉਮੀਦਾਂ ਉੱਤੇ ਖਰ੍ਹੇ ਉਤਰਦੇ ਹੋਏ ਨਜ਼ਰ ਆ ਰਹੇ ਨੇ।

inside image of gurnam bhullar Image Source: youtube
ਹੋਰ ਪੜ੍ਹੋ : ਨਿੰਜਾ ਦਾ ਨਵਾਂ ਗੀਤ ‘Tere Naalon’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
: ਹਰਦੀਪ ਗਰੇਵਾਲ ਦੀਆਂ ਇਹ ਨਵੀਆਂ ਤਸਵੀਰਾਂ ਹਰ ਇੱਕ ਨੂੰ ਕਰ ਰਹੀਆਂ ਨੇ ਹੈਰਾਨ, ‘ਤੁਣਕਾ ਤੁਣਕਾ’ ਫ਼ਿਲਮ ਲਈ ਬਦਲਿਆ ਪੂਰਾ ਰੂਪ
singer gurnam bhullar Image Source: youtube
ਦੱਸ ਦੇਈਏ ‘Roka’ ਗੀਤ ਦੇ ਬੋਲ ਵੀ ਖੁਦ ਗੁਰਨਾਮ ਭੁੱਲਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ Sharry Nexus ਨੇ ਦਿੱਤਾ ਹੈ। ਵਿਕਰਮ ਵੱਲੋਂ ਇਸ ਗੀਤ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਟਾਈਮਸ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
roka new song of gurnam bhullar Image Source: youtube
ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਡਾਇਮੰਡ, ਝਾਂਜਰ, ਰੱਖਲੀ ਪਿਆਰ ਨਾਲ, ਫੋਨ ਮਾਰਦੀ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਅਖੀਰਲੀ ਵਾਰ ਉਹ ਪੰਜਾਬੀ ਫ਼ਿਲਮ ‘ਸੁਰਖ਼ੀ ਬਿੰਦੀ’ ‘ਚ ਸਰਗੁਣ ਮਹਿਤਾ ਦੇ ਨਾਲ ਨਜ਼ਰ ਆਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

0 Comments
0

You may also like