ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਗਾਇਕ ਗੁਰਨਾਮ ਭੁੱਲਰ ਦਾ ਨਵਾਂ ਗੀਤ ‘Ruttan’, ਦੇਖੋ ਵੀਡੀਓ

written by Lajwinder kaur | May 03, 2021

ਪੰਜਾਬੀ ਗਾਇਕ ਗੁਰਨਾਮ ਭੁੱਲਰ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ ‘ਰੁੱਤਾਂ’ (Ruttan) ਟਾਈਟਲ ਹੇਠ ਪਿਆਰਾ ਜਿਹਾ ਗੀਤ ਲੈ ਕੇ ਆਏ ਨੇ। ਇਸ ਗੀਤ ਦਾ ਆਡੀਓ ਗੁਰਨਾਮ ਭੁੱਲਰ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ Diamondstar Worldwide ‘ਤੇ ਰਿਲੀਜ਼ ਕੀਤਾ ਹੈ।

gurnam bhullar image source- youtube

ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੇ ਭਰਾ ਦੇ ਨਾਲ ਬਚਪਨ ਦੀ ਯਾਦ ਸਾਂਝੀ ਕਰਦੇ ਹੋਏ ਕਿਹਾ- ‘ਮੇਰੀ ਅਤੇ ਗੁਰਸੇਵਕ ਦੀ 1983 'ਚ ਜ਼ਿੰਦਗੀ ਦੀ ਸਭ ਤੋਂ ਪਹਿਲੀ ਟੀ.ਵੀ ਰਿਕਾਰਡਿੰਗ’, ਦੇਖੋ ਵੀਡੀਓ

image of gurnam bhullar image source- instagram

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਗੁਰਨਾਮ ਭੁੱਲਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ Daoud Music ਨੇ ਦਿੱਤਾ ਹੈ। ਗਾਣੇ ਦਾ ਲਿਰਿਕਲ ਵੀਡੀਓ Vishavjeet Nadha ਨੇ ਤਿਆਰ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਹੈ।

inside image of singer gurnam bhullar image source- instagram

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਡਾਇਮੰਡ, ਝਾਂਜਰ, ਰੱਖਲੀ ਪਿਆਰ ਨਾਲ, ਫੋਨ ਮਾਰਦੀ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਐਕਟਿਵ ਨੇ। ਗੁਰਨਾਮ ਭੁੱਲਰ ਜਲਦ ਹੀ ਸੋਨਮ ਬਾਜਵਾ ਦੇ ਨਾਲ ਪੰਜਾਬੀ ਫ਼ਿਲਮ ‘ਮੈਂ ਵਿਆਹ ਨੀਂ ਕਰੌਂਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ । ਅਖੀਰਲੀ ਵਾਰ ਗੁਰਨਾਮ ਭੁੱਲਰ ‘ਸੁਰਖ਼ੀ ਬਿੰਦੀ’ ਫ਼ਿਲਮ ‘ਚ ਸਰਗੁਣ ਮਹਿਤਾ ਦੇ ਨਾਲ ਨਜ਼ਰ ਆਏ ਸੀ।

You may also like