ਜਗਦੀਪ ਸਿੱਧੂ ਨੇ ਗੁਰਨਾਮ ਭੁੱਲਰ ਨੂੰ ਆਫ਼ੀਸ਼ੀਅਲ ਯੂ-ਟਿਊਬ ਚੈਨਲ ਲਈ ਵਧਾਈ ਦਿੰਦੇ ਹੋਏ ਕਿਹਾ ‘ਧੱਕੇ ਖਾਣੇ ਪੈਂਦੇ ਆ ਮੁਕਾਮ ਹਾਸਿਲ ਕਰਨ ‘ਚ’

Written by  Lajwinder kaur   |  August 20th 2019 11:18 AM  |  Updated: August 20th 2019 11:18 AM

ਜਗਦੀਪ ਸਿੱਧੂ ਨੇ ਗੁਰਨਾਮ ਭੁੱਲਰ ਨੂੰ ਆਫ਼ੀਸ਼ੀਅਲ ਯੂ-ਟਿਊਬ ਚੈਨਲ ਲਈ ਵਧਾਈ ਦਿੰਦੇ ਹੋਏ ਕਿਹਾ ‘ਧੱਕੇ ਖਾਣੇ ਪੈਂਦੇ ਆ ਮੁਕਾਮ ਹਾਸਿਲ ਕਰਨ ‘ਚ’

ਲਓ ਜੀ ਗੁਰਨਾਮ ਭੁੱਲਰ ਨੇ ਵੀ ਆਪਣਾ ਆਫ਼ੀਸ਼ੀਅਲ ਯੂ-ਟਿਊਬ ਚੈਨਲ ਲਾਂਚ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਹੈ। ਉਨ੍ਹਾਂ ਦੀ ਇਸ ਖੁਸ਼ੀ ਦੇ ਮੌਕੇ ਉੱਤੇ ਪੰਜਾਬੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਵਧਾਈ ਦਿੰਦੇ ਹੋਏ ਕਿਹਾ ਹੈ, ‘ਧੱਕੇ ਖਾਣੇ ਪੈਂਦੇ ਆ ਮੁਕਾਮ ਹਾਸਿਲ ਚ...ਸਮਾਂ ਲੱਗਦਾ ਇਹ ਲੋਹੇ ਨੂੰ ਤੀਰ ਬਣਨ ‘ਚ...ਬੈਸਟ ਆਫ ਲੱਕ ਵੀਰੇ..’

ਹੋਰ ਵੇਖੋ:ਸੱਜਣ ਅਦੀਬ ਦੇ ਨਵੇਂ ਗੀਤ ‘ਬਿੱਲੀਆਂ ਅੱਖਾਂ’ ਦਾ 21 ਅਗਸਤ ਨੂੰ ਪੀਟੀਸੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਆਉ ਤੁਹਾਨੂੰ ਦੱਸਦੇ ਹਾਂ ਗੁਰਨਾਮ ਭੁੱਲਰ ਦੇ ਯੂਟਿਊਬ ਚੈਨਲ ਬਾਰੇ ਉਨ੍ਹਾਂ ਦੇ ਚੈਨਲ ਦਾ ਨਾਂਅ ਹੈ, ‘ਡਾਇਮੰਡ ਸਟਾਰ ਵਰਲਡ ਵਾਈਡ’। ਉਨ੍ਹਾਂ ਨੇ ਆਪਣੀ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸਫ਼ਰ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

broadway

ਦੱਸ ਦਈਏ ਗੁਰਨਾਮ ਭੁੱਲਰ ਬਹੁਤ ਜਲਦ ਸਰਗੁਣ ਮਹਿਤਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਉਨ੍ਹਾਂ ਦੀ ਫ਼ਿਲਮ ਸੁਰਖ਼ੀ ਬਿੰਦੀ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network