Advertisment

ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਟਰੱਸਟ ਮੀ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

author-image
By Shaminder
New Update
ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਟਰੱਸਟ ਮੀ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ
Advertisment
ਗੁਰਨਾਮ ਭੁੱਲਰ ਜਲਦ ਹੀ ਆਪਣੇ ਨਵੇਂ ਗੀਤ ‘ਟਰੱਸਟ ਮੀ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਹ ਗੀਤ 11 ਜੂਨ ਨੂੰ ਰਿਲੀਜ਼ ਹੋਵੇਗਾ ਅਤੇ ਇਸ ਦਾ ਵਰਲਡ ਵਾਈਡ ਰਿਲੀਜ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਕੀਤਾ ਜਾਵੇਗਾ ।ਗੀਤ ਦੇ ਬੋਲ ਪ੍ਰੀਤ ਜੱਜ ਵੱਲੋਂ ਲਿਖੇ ਗਏ ਨੇ, ਜਦੋਂਕਿ ਗੀਤ ਦਾ ਮਿਊਜ਼ਿਕ ਪ੍ਰੀਤ ਹੁੰਦਲ ਮੋਹਾਲੀ ਵੱਲੋਂ ਦਿੱਤਾ ਗਿਆ ਹੈ । https://www.instagram.com/p/CBIdmxDnZG8/ ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸ ਗੀਤ ‘ਚ ਵਿਸ਼ਵਾਸ਼ ਦੀ ਗੱਲ ਕੀਤੀ ਗਈ ਹੈ । ਇਸ ਗੀਤ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਮਾਣ ਸਕਦੇ ਹੋ । https://www.instagram.com/p/CBDam3ynODR/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਭੁੱਲਰ ਕਈ ਹਿੱਟ ਗੀਤ ਗਾ ਚੁੱਕੇ ਹਨ । ਜਿਸ ‘ਚ ਡਾਇਮੰਡ ਦੀ ਝਾਂਜਰ, ਦਿਲ ਨਹੀਂ ਮੰਨਦਾ, ਦਲੇਰੀ, ਡੈੱਡ ਐਂਡ, ਝਾਂਜਰਾ ਸਣੇ ਕਈ ਗੀਤ ਗਏ ਹਨ ।ਪੰਜਾਬੀ ਗੀਤਾਂ ਦੇ ਨਾਲ–ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ ।ਉਨ੍ਹਾਂ ਨੇ ਫ਼ਿਲਮ ‘ਅੜਬ ਮੁਟਿਆਰਾਂ’, ‘ਸੁਰਖ਼ੀ ਬਿੰਦੀ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਿਖਾ ਚੁੱਕੇ ਨੇ ਅਤੇ ਸਰਗੁਣ ਮਹਿਤਾ ਨਾਲ ਉਨ੍ਹਾਂ ਦੀ ਜੋੜੀ ਨੂੰ ਫ਼ਿਲਮ ਸੁਰਖ਼ੀ ਬਿੰਦੀ ‘ਚ ਕਾਫੀ ਪਸੰਦ ਕੀਤਾ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment