ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੁਰਨਾਮ ਭੁੱਲਰ ਦੇ ‘ਪਾਗਲ’ ਗੀਤ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | September 12, 2019

ਗਰੁਨਾਮ ਭੁੱਲਰ ਜੋ ਕਿ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ਪਾਗਲ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਚੱਲਦੇ ਗਾਣੇ ਦੇ ਪੋਸਟਰ ਤੋਂ ਬਾਅਦ ਇੱਕ ਨਿੱਕੀ ਜਿਹੀ ਝਲਕ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਗਾਣੇ ਦਾ ਟੀਜ਼ਰ ਬਹੁਤ ਹੀ ਖ਼ੂਬਸੂਰਤ ਹੈ ਤੇ ਜਿਸਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਗਾਣੇ ਦਾ ਟੀਜ਼ਰ ਦਰਸ਼ਕਾਂ ਦੇ ਮਨਾਂ ਨੂੰ ਭਾਅ ਰਿਹਾ ਹੈ, ਜਿਸਦੇ ਚੱਲਦੇ ਟੀਜ਼ਰ ਰਿਲੀਜ਼ਿੰਗ ਤੋਂ ਬਾਅਦ ਟਰੈਂਡਿੰਗ ਚ ਛਾਇਆ ਹੋਇਆ ਹੈ।

ਹੋਰ ਵੇਖੋ:ਨਿੰਜਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੈਰੇਬੀਅਨ ਅਦਾਕਾਰਾ ਨੂੰ ਸਿਖਾ ਰਹੇ ਨੇ ਭੰਗੜਾ, ਦੇਖੋ ਵੀਡੀਓ

ਗੱਲ ਕਰੀਏ ਗੀਤ ਦੀ ਤਾਂ ਇਸ ਨੂੰ ਗੁਰਨਾਮ ਭੁੱਲਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਪਾਗਲ ਗਾਣੇ ਦੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਹੋਰਾਂ ਨੇ ਦਿੱਤਾ ਹੈ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਨਾਮੀ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਤਿਆਰ ਕੀਤਾ ਹੈ। ਗੁਰਨਾਮ ਭੁੱਲਰ ਦੇ ਪਾਗਲ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਗਾਣਾ ਯੂ-ਟਿਊਬ ਉੱਤੇ ਜੱਸ ਰਿਕਾਰਡਸ ਦੇ ਆਫੀਸ਼ੀਅਲ ਚੈਨਲ ਉੱਤੇ 14 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਗੁਰਨਾਮ ਭੁੱਲਰ ਗੀਤਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ। ਉਨ੍ਹਾਂ ਦੀ ਹਾਲ ਹੀ ‘ਚ ਸਰਗੁਣ ਮਹਿਤਾ ਦੇ ਨਾਲ ਸੁਰਖ਼ੀ ਬਿੰਦੀ ਫ਼ਿਲਮ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੀ ਹੈ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

0 Comments
0

You may also like