ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਝਾਂਜਰਾਂ’ ਦਾ ਪੀਟੀਸੀ ‘ਤੇ ਹੋਵੇਗਾ ਵਲਰਡ ਪ੍ਰੀਮੀਅਰ

written by Lajwinder kaur | January 07, 2020

ਪੰਜਾਬੀ ਗਾਇਕ ਗੁਰਨਾਮ ਭੁੱਲਰ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਉਹ ‘ਝਾਂਜਰਾਂ’ ਟਾਈਟਲ ਦੇ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ। ਸਾਲ 2018 'ਚ ਉਹ ‘ਡਾਇਮੰਡ ਦੀ ਝਾਂਜਰ’ ਗੀਤ ਲੈ ਕੇ ਆਏ ਸਨ ਜਿਸ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲੀਆ ਸੀ।

 
View this post on Instagram
 

Bhut hi sohna song .. ?? @gurnambhullarofficial @jassrecord @preethundalmohaliwala #vickydhaliwal

A post shared by Sukh Sanghera (@sukhsanghera) on

ਹੋਰ ਵੇਖੋ:‘ਜਿੰਦੇ ਮੇਰੀਏ’ ਦਾ ਰੋਮਾਂਟਿਕ ਗੀਤ ‘ਤੇਰੇ ਬਿਨ’ ਹੋਇਆ ਰਿਲੀਜ਼, ਇੱਕ-ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਨੇ ਪਰਮੀਸ਼ ਤੇ ਸੋਨਮ, ਦੇਖੋ ਵੀਡੀਓ ਜੇ ਗੱਲ ਕਰੀਏ ਝਾਂਜਰਾਂ ਦੇ ਬੋਲਾਂ ਦੀ ਤਾਂ ਉਹ ਵਿੱਕੀ ਧਾਲੀਵਾਲ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਪ੍ਰੀਤ ਹੁੰਦਲ ਦਾ ਹੋਵੇਗਾ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ। ਇਹ ਗਾਣਾ ਵੀ ਰੋਮਾਂਟਿਕ ਜ਼ੌਨਰ ਦਾ ਹੋਣ ਵਾਲਾ ਹੈ। ਇਸ ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ 10 ਜਨਵਰੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ‘ਝਾਂਜਰਾਂ’ ਗਾਣੇ ਦੇ ਐਲਾਨ ਤੋਂ ਬਾਅਦ ਹੀ ਫੈਨਜ਼ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਸਹੁਰਿਆਂ ਦਾ ਪਿੰਡ ਆ ਗਿਆ, ਕੋਕਾ, ਰੰਗ ਵਰਗੀਆਂ ਫ਼ਿਲਮਾਂ ਹਨ। ਇਸ ਤੋਂ ਇਲਾਵਾ ਉਹ ਪ੍ਰੋਡਕਸ਼ਨ ਫੀਲਡ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ। ਉਹ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਪੰਜਾਬੀ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ। ਹੁਣ ਦੇਖਦੇ ਹਾਂ ਕਿ ਡਾਇਮੰਡ ਸੌਂਗ ਵਾਂਗ ਇਹ ਗੀਤ ਵੀ ਦਰਸ਼ਕਾਂ ਦੀ ਉਮੀਦਾਂ ਉੱਤੇ ਕਿੰਨਾ ਖਰਾ ਉਤਰਦਾ ਹੈ।

0 Comments
0

You may also like