ਗੁਰਨਾਮ ਭੁੱਲਰ ਨੇ ਬਾਲੀਵੁੱਡ ਦੀ ਇਸ ਫ਼ਿਲਮ ਦਾ ਗੀਤ ਗਾ ਕੇ ਪਾਈ ਧੱਕ, ਵੀਡੀਓ ਕੀਤਾ ਸਾਂਝਾ

Written by  Shaminder   |  August 04th 2020 12:41 PM  |  Updated: August 04th 2020 12:41 PM

ਗੁਰਨਾਮ ਭੁੱਲਰ ਨੇ ਬਾਲੀਵੁੱਡ ਦੀ ਇਸ ਫ਼ਿਲਮ ਦਾ ਗੀਤ ਗਾ ਕੇ ਪਾਈ ਧੱਕ, ਵੀਡੀਓ ਕੀਤਾ ਸਾਂਝਾ

ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਉਹ ਬਾਲੀਵੁੱਡ ਦਾ ਪ੍ਰਸਿੱਧ ਗੀਤ ‘ਆਪਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਿਲ ਹਮੇਂ’ ਗਾ ਰਹੇ ਹਨ ।ਇਹ ਫ਼ਿਲਮ ‘ਅਨਪੜ੍ਹ’ ਦਾ ਗੀਤ ਹੈ । ਜਿਸ ਨੂੰ ਕਿ ਲਤਾ ਮੰਗੇਸ਼ਕਰ ਦੀ ਆਵਾਜ਼ ‘ਚ ਗਾਇਆ ਗਿਆ ਹੈ । ਇਹ ਸਦਾਬਹਾਰ ਗੀਤ ਹੈ । ਜਿਸ ਨੂੰ ਕਿ ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਨੇ ਇਸ ਅੰਦਾਜ਼ ‘ਚ ਗਾਇਆ ਸੀ ਕਿ ਇਹ ਗੀਤ ਹਰ ਕਿਸੇ ਦੀ ਪਹਿਲੀ ਪਸੰਦ ਅੱਜ ਵੀ ਬਣਿਆ ਹੋਇਆ ਹੈ ।

https://www.instagram.com/p/CDbSf7PnMeI/

ਪਰ ਗੁਰਨਾਮ ਭੁੱਲਰ ਨੇ ਇਸ ਨੂੰ ਆਪਣੇ ਹੀ ਅੰਦਾਜ਼ ‘ਚ ਗਾਇਆ ਹੈ । ਜਿਸ ਨੂੰ ਕਿ ਸਰੋਤਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਸੋਨਮ ਬਾਜਵਾ ਦੀ ਅਗਲੀ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ ।

https://www.instagram.com/p/CCpyHQ6nyfJ/

ਇਸ ਦੇ ਨਾਲ ਹੀ ਹੋਰ ਕਈ ਪ੍ਰਾਜੈਕਟਸ ‘ਚ ਵੀ ਉਹ ਕੰਮ ਕਰ ਰਹੇ ਨੇ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਸੋਨਮ ਬਾਜਵਾ ਦੇ ਨਾਲ ਫ਼ਿਲਮ ਗੁੱਡੀਆਂ ਪਟੋਲੇ ‘ਚ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network