ਗੁਰਨਾਮ ਭੁੱਲਰ 'ਫ਼ਿਲਮ ਸੁਰਖ਼ੀ ਬਿੰਦੀ' ਨੂੰ ਲੈ ਕੇ ਹੋਏ ਭਾਵੁਕ, ਕਿਹਾ 'ਕਦੇ ਕਿਸੇ ਪ੍ਰੋਜੈਕਟ ਦੀ ਏਨੀ ਪ੍ਰਵਾਹ ਨਹੀਂ ਕੀਤੀ ਜਿੰਨ੍ਹੀ ਇਸ ਦੀ ਸੀ'
ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ 30 ਅਗਸਤ ਨੂੰ ਰਿਲੀਜ਼ ਹੋਈ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਅਤੇ ਟਿਕਟ ਖਿੜਕੀ 'ਤੇ ਵੀ ਫ਼ਿਲਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ ਦੇ ਬਰਾਬਰ ਸਾਹੋ ਵਰਗੀ ਵੱਡੀ ਫ਼ਿਲਮ ਰਿਲੀਜ਼ ਹੋਈ ਸੀ ਪਰ ਫਿਰ ਵੀ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੇ ਪੰਜਾਬੀ ਸਿਨੇਮਾ 'ਤੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਗੁਰਨਾਮ ਭੁੱਲਰ ਨੇ ਫ਼ਿਲਮ ਨੂੰ ਮਿਲ ਰਹੇ ਇਸ ਪਿਆਰ ਅਤੇ ਉਹਨਾਂ ਕਿਸ ਕਦਰ ਫ਼ਿਲਮ ਲਈ ਮਿਹਨਤ ਕੀਤੀ ਇਸ ਨੂੰ ਲੋਕਾਂ ਅੱਗੇ ਰੱਖਦੇ ਹੋਏ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਗੁਰਨਾਮ ਭੁੱਲਰ ਨੇ ਲਿਖਿਆ ਹੈ "ਫ਼ਿਲਮਾਂ ਐਵੇਂ ਹੀ ਨਹੀਂ ਬਣਦੀਆਂ,ਬੜੀਆਂ ਆਸਾਂ ਉਮੀਦਾਂ ਨਾਲ ਬਣਦੀਆਂ, ਮੈਂ ਹੁਣ ਤੱਕ ਦੋ ਫ਼ਿਲਮਾਂ ਕੀਤੀਆਂ, ਗੁੱਡੀਆਂ ਪਟੋਲੇ ਨੇ ਇਹ ਸਿਖਾਇਆ ਕੇ ਇੰਡਸਟਰੀ ਕਿੰਨੀ ਜ਼ਰੂਰੀ ਹੈ, ਜਗਦੀਪ ਸਿੱਧੂ ਹਿੱਕ 'ਚ ਜ਼ੋਰ ਚਾਹੀਦਾ ਇਸ ਬੰਦੇ ਜਿੰਨ੍ਹਾਂ ਜਿਹੜਾ ਹਜ਼ਾਰਾਂ ਲੋਕਾਂ ਦੀ ਅੱਖ ਨਾਲ ਸਭ ਤੋਂ ਪਹਿਲਾਂ ਫ਼ਿਲਮ ਵੇਖ ਲੈਂਦਾ, ਤੇ ਬਾਕੀ ਅਸੀਂ ਸਾਰੇ ਪ੍ਰੋਡਿਊਸਰ, ਰਾਈਟਰ, ਐਕਟਰ ਤੇ ਬਹੁਤ ਵੱਡਾ ਕਰਿਉ। ਸਰਗੁਣ ਮਹਿਤਾ ਕਹਿੰਦੀ ਹੈ ਤੂੰ ਤਾਂ ਬਾਕਸ ਆਫ਼ਿਸ ਇਸ ਤਰ੍ਹਾਂ ਦੇਖਦਾਂ ਜਿਵੇਂ ਕੋਈ ਨਹੀਂ ਦੇਖਦਾ। ਮੈਨੂੰ ਲੱਗਦਾ ਜਿੰਨੀ ਮੈਂ ਇਸ ਫ਼ਿਲਮ ਦੀ ਇੱਕ ਇੱਕ ਸੀਟ ਬੁੱਕ ਹੁੰਦੀ ਦੇਖੀ ਸ਼ਾਇਦ ਕਿਸੇ ਪ੍ਰੋਜੈਕਟ ਦੀ ਪ੍ਰਵਾਹ ਹੋਈ ਨੀ ਹੋਣੀ ਕਿਉਂਕਿ ਇਹਦੇ 'ਚ ਸਾਰਿਆਂ ਦਾ ਕਾਨਫੀਡੈਂਸ ਮੈਂ ਸੀ ਤੇ ਉਹ ਪੂਰਾ ਹੋਣਾ ਜ਼ਰੂਰੀ ਸੀ। ਸਭ ਦਾ ਧੰਨਵਾਦ ਇੰਨ੍ਹੇ ਵੱਡੇ ਕੰਪੀਟੀਸ਼ਨ 'ਚ ਵੀ ਐਤਵਾਰ 1 ਕਰੋੜ ਕਲੈਕਸ਼ਨ ਤੱਕ ਪਹੁੰਚਾਇਆ, ਤੇ ਸੋਮਵਾਰ ਤੇ ਮੰਗਲਵਾਰ ਬਹੁਤ ਵਧੀਆ ਪ੍ਰਦਰਸ਼ਨ ਕੀਤਾ।"
ਹੋਰ ਵੇਖੋ : ਦੇਖੋ ਕਿੰਝ ਵਿਦੇਸ਼ਾਂ ਚ 'ਨੌਕਰ ਵਹੁਟੀ ਦਾ' ਸੜ੍ਹਕਾਂ 'ਤੇ ਪਾ ਰਿਹਾ ਹੈ ਭੰਗੜੇ, ਹਾਰਬੀ ਸੰਘਾ ਦਾ ਵੀ ਮਿਲਿਆ ਸਾਥ
"ਹਰ ਦਿਨ ਇੰਝ ਲੱਗਦਾ ਕਿ ਅੱਜ ਵੀ ਦਰਸ਼ਕ ਉਨ੍ਹਾਂ ਹੀ ਪਿਆਰ ਦੇਵੇ। ਮੈਂ ਫਲਾਈਟ 'ਚ ਬੈਠਣ ਲੱਗਿਆਂ 14 ਘੰਟੇ ਲਈ, ਇੰਝ ਲੱਗਦਾ ਜਿਵੇਂ ਆਪਣਾ ਪੁੱਤ ਕਿਸੇ ਦੇ ਹੱਥ 'ਚ ਫੜ੍ਹਾ ਕੇ ਜਾ ਰਿਹਾ ਹੋਵਾਂ। ਹਾਲਾਂਕਿ ਇੰਨ੍ਹਾਂ ਫਰਕ ਨਹੀਂ ਪੈਂਦਾ। ਬੱਸ ਯਰ ਸਾਰੇ ਇਹ ਫ਼ਿਲਮ ਨੂੰ ਜ਼ਰੂਰ ਵੇਖੋ, ਫ਼ਿਲਮ ਵਧੀਆ ਇਸ ਗੱਲ ਦੀ ਗਰੰਟੀ ਹੈ, ਪਰ ਇਹ ਸੱਚੀ ਸਾਡਾ ਆਪਣਾ ਸਿਨੇਮਾ, ਸਾਡੇ ਪੰਜਾਬ ਦਾ ਸਿਨੇਮਾ ਇਸ ਦਾ ਸੁਪਰਹਿੱਟ ਹੋਣਾ ਜ਼ਰੂਰੀ ਹੈ।"ਜ਼ਾਹਿਰ ਹੈ ਫ਼ਿਲਮ ਰਿਲੀਜ਼ ਤੋਂ ਹੀ ਫ਼ਿਲਮ ਸੁਰਖ਼ੀ ਬਿੰਦੀ ਦੀ ਟੀਮ ਫ਼ਿਲਮ ਲਈ ਕਾਫੀ ਉਤਸਾਹਿਤ ਹੈ ਤੇ ਹੁਣ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਵੀ ਉੱਤਰ ਰਹੀ ਹੈ।