ਗੁਰਨਾਮ ਭੁੱਲਰ ਹੁਣ ਨੀਰੂ ਬਾਜਵਾ ਨਾਲ ਬਨਾਉਣਗੇ ਜੋੜੀ,ਇਸ ਫ਼ਿਲਮ 'ਚ ਆਉਣਗੇ ਨਜ਼ਰ 

Written by  Shaminder   |  June 11th 2019 12:00 PM  |  Updated: June 11th 2019 12:00 PM

ਗੁਰਨਾਮ ਭੁੱਲਰ ਹੁਣ ਨੀਰੂ ਬਾਜਵਾ ਨਾਲ ਬਨਾਉਣਗੇ ਜੋੜੀ,ਇਸ ਫ਼ਿਲਮ 'ਚ ਆਉਣਗੇ ਨਜ਼ਰ 

ਪੰਜਾਬੀ ਫ਼ਿਲਮ ਇੰਡਸਟਰੀ ਲਗਾਤਾਰ ਤਰੱਕੀ ਦੀਆਂ ਲੀਹਾਂ 'ਤੇ ਅੱਗੇ ਵੱਧ ਰਹੀ ਹੈ । ਨਿੱਤ ਦਿਨ ਕੋਈ ਨਾ ਕੋਈ ਫ਼ਿਲਮ ਰਿਲੀਜ਼ ਹੋ ਰਹੀ ਹੈ । ਗੁਰਨਾਮ ਭੁੱਲਰ ਵੀ ਗਾਇਕੀ ਤੋਂ ਅਦਾਕਾਰੀ ਦੇ ਖੇਤਰ 'ਚ ਲਗਾਤਾਰ ਮੱਲਾਂ ਮਾਰ ਰਹੇ ਹਨ । ਪਰ ਗੁਰਨਾਮ ਭੁੱਲਰ ਦਾ ਗਾਇਕੀ ਤੋਂ ਅਦਾਕਾਰੀ ਦੇ ਖੇਤਰ 'ਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਪੰਜਾਬ ਦਾ ਹਰ ਗਾਇਕ ਅਦਾਕਾਰੀ 'ਚ ਆਪਣੇ ਜਲਵੇ ਦਿਖਾ ਰਿਹਾ ਹੈ ।

https://www.instagram.com/p/ByaHKiAgKI0/

ਪਰ ਇੱਥੇ ਫ਼ਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਗੁਰਨਾਮ ਭੁੱਲਰ ਦੀਆਂ ਜੋ ਵੀ ਫ਼ਿਲਮਾਂ ਆਈਆਂ ਹਨ ਉਨ੍ਹਾਂ ਦੇ ਟਾਈਟਲ ਅਜੀਬੋ ਗਰੀਬ ਹੀ ਰਹੇ ਹਨ । ਕਿਉਂਕਿ ਗੁਰਨਾਮ ਭੁੱਲਰ ਦੀ ਪਹਿਲੀ ਫ਼ਿਲਮ ਗੁੱਡੀਆਂ ਪਟੋਲੇ ਸੀ ਜੋ ਪਿੱਛੇ ਜਿਹੇ ਹੀ ਰਿਲੀਜ਼ ਹੋਈ ਹੈ  ਅਤੇ ਉਨ੍ਹਾਂ ਦੀ ਅਗਲੀ ਫ਼ਿਲਮ ਸੁਰਖ਼ੀ ਬਿੰਦੀ ਦੀ ਸ਼ੂਟਿੰਗ ਵੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਇਸ ਫ਼ਿਲਮ ਦਾ ਨਾਂਅ ਹੈ ਕੋਕਾ !

https://www.instagram.com/p/BycxgwagSIq/

ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਅਗਲੀ ਫ਼ਿਲਮ ਬਾਰੇ ਦੱਸਿਆ ਹੈ । ਇਸ ਫ਼ਿਲਮ 'ਚ ਗੁਰਨਾਮ ਭੁੱਲਰ ਦੇ ਨਾਲ ਨੀਰੂ ਬਾਜਵਾ ਨਜ਼ਰ ਆਉਣਗੇ । ਫ਼ਿਲਮ ਨੂੰ ਡਾਇਰੈਕਟ ਕਰਨਗੇ ਸ਼ਿਤਿਜ ਚੌਧਰੀ । ਫ਼ਿਲਮ ਦੇ ਟਾਈਟਲ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਨਾਂਅ ਕੋਕਾ ਹੈ ।ਇਸ ਫ਼ਿਲਮ ਦਾ ਨਾਂਅ ਥੋੜਾ ਹੱਟ ਕੇ ਹੈ ਅਤੇ ਇਸ ਫ਼ਿਲਮ ਦੀ ਕਹਾਣੀ ਵੀ ਹੋਰਨਾਂ ਨਾਲੋਂ ਵੱਖਰੀ ਹੋਵੇਗੀ ।

https://www.instagram.com/p/ByP0mVHgi0Z/

ਇਸ ਫ਼ਿਲਮ 'ਚ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਦਿਖਾਈ ਦੇਣਗੇ । ਇਸ ਫ਼ਿਲਮ ਬਾਰੇ ਗੁਰਨਾਮ ਭੁੱਲਰ ਨੇ ਆਪਣੇ ਇੰਸਟਗ੍ਰਾਮ ਅਕਾਊਂਟ 'ਤੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਲਿਖਿਆ ਕਿ "Starting my next movie with @neerubajwa mam , its an honour for me to work with her on very cute and different concept , directed by #KsshitijChaudhary , need your blessings dear supporters #KOKKA Coming soonਦੱਸ ਦਈਏ ਕਿ ਗੁਰਨਾਮ ਭੁੱਲਰ ਇਸ ਤੋਂ ਪਹਿਲਾਂ ਗੁੱਡੀਆਂ ਪਟੋਲੇ ਫ਼ਿਲਮ 'ਚ ਵੀ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਫ਼ਿਲਮ ਸੁਰਖ਼ੀ ਬਿੰਦੀ ਵੀ ਆ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network