ਇਸ ਤਰ੍ਹਾਂ ਦੇ ਲੋਕਾਂ ਤੋਂ ਪਰੇਸ਼ਾਨ ਹੋਏ ਗੁਰਨਾਮ ਭੁੱਲਰ, ਵੀਡੀਓ ਸ਼ੇਅਰ ਕਰਕੇ ਦੱਸਿਆ ਹਾਲ By Rupinder Kaler 24 Jun 2020 | Updated On 24 Jun 2020 16:10 IST in Punjabi Buzz Celebrities Special New Update Advertisment ਜਿੱਥੇ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਸਮੇਤ ਹੋਰ ਕਈ ਸਿਤਾਰਿਆਂ ਨੇ ਟਵਿੱਟਰ ਨੂੰ ਅਲਵਿਦਾ ਕਹਿ ਦਿੱਤਾ ਹੈ, ਉੱਥੇ ਪਾਲੀਵੁੱਡ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਨੇ ਵੀ ਟਵਿੱਟਰ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ । ਗੁਰਨਾਮ ਭੁੱਲਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ‘ਕਿ ਉਹਨਾਂ ਦਾ ਟਵਿੱਟਰ ਤੇ ਕੋਈ ਵੀ ਵੈਰੀਫਾਈਡ ਅਕਾਊਂਟ ਨਹੀਂ ਹੈ, ਜਿਸ ਕਰਕੇ ਕੁਝ ਲੋਕ ਉਹਨਾਂ ਦੇ ਨਾਂਅ ਤੇ ਫੇਕ ਅਕਾਊਂਟ ਬਣਾ ਕੇ ਫੇਕ ਪੋਸਟਾਂ ਪਾ ਰਹੇ ਹਨ । https://www.instagram.com/p/CBuHkBYHEpv/ ਮੇਰਾ ਸਿਰਫ ਇੱਕ ਹੀ ਟਵਿੱਟਰ ਤੇ ਅਕਾਊਂਟ ਹੈ ਪਰ ਉਹ ਵੈਰੀਫਾਈਡ ਨਹੀਂ ਹੈ ਤੇ ਨਾਂ ਹੀ ਮੈਂ ਉਸ ਦੀ ਜ਼ਿਆਦਾ ਵਰਤੋਂ ਕਰਦਾ ਹਾਂ ਤੇ ਮੇਰੇ ਨਾਂਅ ਦੇ ਜਿੰਨੇ ਵੀ ਅਕਾਊਂਟ ਹਨ ਉਹ ਸਾਰੇ ਫੇਕ ਹਨ ਪਰ ਛੇਤੀ ਹੀ ਮੈਂ ਟਵਿੱਟਰ ਤੇ ਵੀ ਆਪਣਾ ਅਕਾਊਂਟ ਵੈਰੀਫਾਈਡ ਕਰਵਾ ਲਵਾਂਗਾ’ । https://www.instagram.com/p/CBofgcuHHh-/ ਇਸ ਦੇ ਨਾਲ ਹੀ ਗੁਰਨਾਮ ਭੁੱਲਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੇ ਫੇਕ ਅਕਾਉਂਟ ਤੋਂ ਪੋਸਟ ਕਰਦਾ ਹੈ ਤਾਂ ਉਸ ਬਾਰੇ ਮੈਨੂੰ ਦੱਸੋ ਜਾਂ ਰਿਪੋਰਟ ਕਰੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਦੇ ਸਿਤਾਰੇ ਟਵਿੱਟਰ ਤੇ ਗਲਤ ਤਰ੍ਹਾਂ ਦੇ ਕਮੈਂਟ ਨੂੰ ਲੈ ਕੇ ਪਰੇਸ਼ਾਨ ਸਨ, ਜਿਸ ਕਰਕੇ ਕੁਝ ਸਿਤਾਰਿਆਂ ਨੇ ਟਵਿੱਟਰ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਗੁਰਨਾਮ ਭੁੱਲਰ ਆਪਣੇ ਫੇਕ ਅਕਾਊਂਟ ਲੈ ਕੇ ਪਰੇਸ਼ਾਨ ਹਨ । https://www.instagram.com/p/CBxHeeKnUVf/ #gurnam-bhullar Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article