ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਉਡਾਰੀਆਂ’ ਰਿਲੀਜ਼

written by Shaminder | June 10, 2021

ਗੁਰਨਾਮ ਭੁੱਲਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਹਨ । ਉਸ ਦਾ ਨਵਾਂ ਗੀਤ ‘ਉਡਾਰੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੁਰਨਾਮ ਭੁੱਲਰ ਨੇ ਖੁਦ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਵਿਕ੍ਰਾਂਤ ਨੇ । ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਯੂ-ਟਿਊਬ ਚੈਨਲ ਡਾਇਮੰਡ ਸਟਾਰ ਵਰਲਡ ਵਾਈਡ ‘ਤੇ ਰਿਲੀਜ਼ ਕੀਤਾ ਹੈ ।

inside image of singer gurnam bhullar Imge From Gurnam Bhullar instagram
ਹੋਰ ਪੜ੍ਹੋ : ਅੱਗ ਨਾਲ ਗੁਰੂ ਰੰਧਾਵਾ ਦੇ ਹੇਅਰ ਸਟਾਈਲਿਸਟ ਨੇ ਕੀਤਾ ਹੇਅਰ ਕੱਟ, ਵੀਡੀਓ ਵਾਇਰਲ 
Gurnam Imge From Gurnam Bhullar song
ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਜਿੱਥੇ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ,  ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਨੇ ।
Gurnam Bhullar Imge From Gurnam Bhullar song
ਫ਼ਿਲਮ ‘ਗੁੱਡੀਆਂ ਪਟੋਲੇ’ ‘ਚ ਉਹ ਸੋਨਮ ਬਾਜਵਾ ਅਤੇ ਨਿਰਮਲ ਰਿਸ਼ੀ ਦੇ ਨਾਲ ਨਜ਼ਰ ਆਏ ਸਨ । ਪਰ ਸਰਗੁਨ ਮਹਿਤਾ ਦੇ ਨਾਲ ਫ਼ਿਲਮ ‘ਸੁਰਖੀ ਬਿੰਦੀ’ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

0 Comments
0

You may also like