Advertisment

ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਪਾਗਲ’ ਦਾ ਪੀਟੀਸੀ ਉੱਤੇ ਹੋਵੇਗਾ ਵਰਲਡ ਪ੍ਰੀਮੀਅਰ

author-image
By Lajwinder kaur
New Update
ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਪਾਗਲ’ ਦਾ ਪੀਟੀਸੀ ਉੱਤੇ ਹੋਵੇਗਾ ਵਰਲਡ ਪ੍ਰੀਮੀਅਰ
Advertisment
ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫ਼ਿਲਮ ਸੁਰਖ਼ੀ ਬਿੰਦੀ ਜੋ ਕਿ 30 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਵੀ ਰਹੀ ਹੈ। ਫ਼ਿਲਮ ਦੀ ਸਫਲਤਾ ਤੋਂ ਬਾਅਦ ਗਰੁਨਾਮ ਭੁੱਲਰ ਆਪਣਾ ਨਵਾਂ ਗੀਤ ‘ਪਾਗਲ’ ਲੈ ਕੇ ਆ ਰਹੇ ਹਨ। ਇਸ ਗਾਣਾ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ 14 ਸਤੰਬਰ ਨੂੰ ਹੋਣ ਜਾ ਰਿਹਾ ਹੈ।
 
View this post on Instagram
 

The next one #Pagal worldwide releasing on 14 September @jassrecord

A post shared by Gurnam Bhullar (@gurnambhullarofficial) on

‘ਪਾਗਲ’ ਗਾਣੇ ਦੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਨਾਮੀ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਬਣਾਇਆ ਹੈ। ਇਹ ਗਾਣੇ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਹੋਵੇਗਾ। ਗੁਰਨਾਮ ਭੁੱਲਰ ਇਸ ਤੋਂ ਪਹਿਲਾਂ ਡਾਇਮੰਡ, ਫੋਨ ਮਾਰ ਦੀ, ਰੱਖ ਲਈ ਪਿਆਰ ਨਾਲ, ਜੱਟ ਜ਼ਿਮੀਂਦਾਰ, ਪੱਕ ਠੱਕ, ਖ਼ਰਚੇ, ਫਕੀਰਾ ਸਣੇ ਕਈ ਹਿੱਟ ਗੀਤਾਂ ਨਾਲ ਵਾਹ ਵਾਹੀ ਖੱਟ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment