
ਕੀ 'ਸੁਰਖ਼ੀ ਬਿੰਦੀ' 'ਚ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਜਿੱਤੇਗੀ ਦਰਸ਼ਕਾਂ ਦਾ ਦਿਲ ? ਸੈੱਟ ਤੋਂ ਸਾਹਮਣੇ ਆਈ ਤਸਵੀਰ : ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਹੋਰਾਂ ਦੀ ਆਉਣ ਵਾਲੀ ਫ਼ਿਲਮ 'ਸੁਰਖ਼ੀ ਬਿੰਦੀ' ਦਾ ਸ਼ੂਟ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਸ਼ੂਟ ਸ਼ੁਰੂ ਹੋਇਆ ਸੀ ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣ ਰਹੀ ਫ਼ਿਲਮ ਸੁਰਖ਼ੀ ਬਿੰਦੀ 'ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਪਹਿਲੀ ਵਾਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।
ਹੁਣ ਇੱਕ ਵਾਰ ਫਿਰ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਸੁਰਖ਼ੀ ਬਿੰਦੀ ਦੇ ਸੈੱਟ ਤੋਂ ਇਹ ਤਸਵੀਰ ਸਾਹਮਣੇ ਆਈ ਜਿਸ 'ਚ ਇਹ ਜੋੜੀ ਪਿੰਡਾਂ ਵਾਲੀ ਦਿੱਖ 'ਚ ਅਤੇ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਸੁਰਖ਼ੀ ਬਿੰਦੀ ਦੀ ਕਹਾਣੀ ਨੂੰ ਲਿਖਿਆ ਹੈ ਰੁਪਿੰਦਰ ਇੰਦਰਜੀਤ ਹੋਰਾਂ ਨੇ ਤੇ ਫ਼ਿਲਮ ਸ਼੍ਰੀ ਨਰੋਤਮ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ। ਦੱਸ ਦਈਏ ਸੁਰਖ਼ੀ ਬਿੰਦੀ ਫ਼ਿਲਮ ‘ਚ ਸਰਗੁਣ ਮਹਿਤਾ ਦਾ ਨਾਮ ਹੋਣ ਵਾਲਾ ਹੈ ਰਾਣੋ ਅਤੇ ਉੱਥੇ ਹੀ ਗੁਰਨਾਮ ਭੁੱਲਰ ਦਾ ਨਾਮ ਹੋਵੇਗਾ ਸੁਖਨਾ।ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਫ਼ਿਲਮ ‘ਚ ਨਿਸ਼ਾ ਬਾਨੋ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣਗੇ।
ਹੋਰ ਵੇਖੋ : ਦੁਨੀਆਂ ਦੀ ਇਸ ਭੀੜ 'ਚ ਕੰਵਰ ਗਰੇਵਾਲ ਦੇ ਅੰਦਰ ਅਜੇ ਵੀ ਹਨ ਕਈ ਸਵਾਲ, ਦੇਖੋ ਵੀਡੀਓ
ਹੋਰ ਵੇਖੋ : ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟੀਜ਼ਰ ਰਿਲੀਜ਼ ਦੇਖੋ ਵੀਡੀਓ
ਇਹ ਫ਼ਿਲਮ ਇਸੇ ਸਾਲ 30 ਅਗਸਤ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ। ਗੁੱਡੀਆਂ ਪਟੋਲੇ ਫ਼ਿਲਮ ਰਾਹੀਂ ਨਾਇਕ ਦੇ ਤੌਰ 'ਤੇ ਪੰਜਾਬੀ ਫ਼ਿਲਮਾਂ 'ਚ ਡੈਬਿਊ ਕਰਨ ਵਾਲੇ ਗੁਰਨਾਮ ਭੁੱਲਰ ਦੀ ਜੋੜੀ ਸਰਗੁਣ ਮਹਿਤਾ ਨਾਲ ਪਰਦੇ 'ਤੇ ਦਰਸ਼ਕਾਂ ਨੂੰ ਕਿੰਨ੍ਹਾਂ ਕੁ ਭਾਉਂਦੀ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਸਕੇਗਾ।