ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਤੇ 'ਮੁਕਲਾਵਾ' ਨੂੰ ਲੈ ਕੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ 'ਚ ਹੋਈ ਨੋਕ-ਝੋਕ, ਦੇਖੋ ਵੀਡੀਓ

Written by  Aaseen Khan   |  May 06th 2019 10:33 AM  |  Updated: May 06th 2019 10:38 AM

ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਤੇ 'ਮੁਕਲਾਵਾ' ਨੂੰ ਲੈ ਕੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ 'ਚ ਹੋਈ ਨੋਕ-ਝੋਕ, ਦੇਖੋ ਵੀਡੀਓ

ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਤੇ 'ਮੁਕਲਾਵਾ' ਨੂੰ ਲੈ ਕੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ 'ਚ ਹੋਈ ਨੋਕ-ਝੋਕ, ਦੇਖੋ ਵੀਡੀਓ : ਮਈ ਮਹੀਨੇ 'ਚ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਜੋ ਕਿ ਸਿਨੇਮਾ ਲਈ ਤਾਂ ਬਹੁਤ ਚੰਗੀ ਗੱਲ ਹੈ ਪਰ ਇਸ ਦੇ ਚਲਦਿਆਂ ਵੱਡੀਆਂ ਫ਼ਿਲਮਾਂ 'ਚ ਕਲੈਸ਼ ਵੀ ਹੋ ਰਹੇ ਹਨ। ਇਸ ਗੱਲ ਨੂੰ ਲੈ ਕੇ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਆਪਸ 'ਚ ਚਰਚਾ ਕਰ ਰਹੇ ਹਨ। ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅਤੇ ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਮੁਕਲਾਵਾ ਇੱਕੋ ਦਿਨ ਯਾਨੀ 24 ਮਈ ਨੂੰ ਰਿਲੀਜ਼ ਹੋ ਰਹੀਆਂ ਹਨ।

gurnam bhuller and sargun mehta talking about clash of CAC and muklawa gippy grewal and ammy virk movie

ਪਰ ਗੁਰਨਾਮ ਭੁੱਲਰ ਜਿਹੜੇ ਐਮੀ ਵਿਰਕ ਦੀ ਹੋਮ ਪ੍ਰੋਡਕਸ਼ਨ 'ਚ ਕੰਮ ਕਰ ਚੁੱਕੇ ਹੈ ਕਹਿ ਰਹੇ ਹਨ ਕਿ ਉਹਨਾਂ ਦੀ ਫ਼ਿਲਮ ਮੁਕਲਾਵਾ ਦਰਸ਼ਕਾਂ ਨੂੰ ਵੱਧ ਪਸੰਦ ਆਵੇਗੀ ਅਤੇ ਸਰਗੁਣ ਮਹਿਤਾ ਕਹਿ ਰਹੇ ਹਨ ਕਿ ਉਹਨਾਂ ਦੀ ਫ਼ਿਲਮ ਵੱਧ ਚੱਲੇਗੀ। ਇਸ ਵੀਡੀਓ ਨੂੰ ਐਮੀ ਵਿਰਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ ਪੰਜਾਬੀ ਇੰਡਸਟਰੀ ਜ਼ਿੰਦਾਬਾਦ।

ਵੀਡੀਓ 'ਚ ਕੁਝ ਲੋਕ ਇਹ ਵੀ ਕਹਿ ਰਹੇ ਹਨ ਨੇ ਕਿ ਦੋਨੋ ਫ਼ਿਲਮਾਂ ਹਿੱਟ ਹੋਣ ਵਾਲੀਆਂ ਹਨ। ਕਿਉਂਕਿ 3 ਮਈ ਨੂੰ ਰਿਲੀਜ਼ ਹੋਈਆਂ ਵੱਡੀਆਂ ਫ਼ਿਲਮਾਂ ਬਲੈਕੀਆ ਤੇ ਦਿਲ ਦੀਆਂ ਗੱਲਾਂ ਦਾ ਵੀ ਕਲੈਸ਼ ਹੋਇਆ ਹੈ ਤੇ ਦੋਨੋ ਫ਼ਿਲਮਾਂ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਗੁਰਨਾਮ ਭੁੱਲਰ ਵੀ ਪੰਜਾਬੀ ਇੰਡਸਟਰੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨਜ਼ਰ ਆ ਰਹੇ ਹਨ।

ਹੋਰ ਵੇਖੋ : ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ

 

View this post on Instagram

 

#SurkhiBindi 30 august

A post shared by Gurnam Bhullar (@gurnambhullarofficial) on

ਦੱਸ ਦਈਏ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ 'ਸੁਰਖ਼ੀ ਬਿੰਦੀ' ਦਾ ਸ਼ੂਟ ਚੱਲ ਰਿਹਾ ਹੈ ਜਿਸ ਦੇ ਸੈੱਟ ਤੋਂ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨਾਲ ਹੀ ਲਿਖਿਆ ਹੈ ਕਿ ਸੁਰਖ਼ੀ ਬਿੰਦੀ ਫ਼ਿਲਮ ਵੀ ਚੱਲੇਗੀ। ਇਹ ਤਾਂ ਹੁਣ ਦਰਸ਼ਕ ਹੀ ਦੱਸਣ ਵਾਲੇ ਹਨ ਕਿ ਕਿਹੜੀ ਫ਼ਿਲਮ ਉਹਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network