Advertisment

ਬਹੁਤ ਜਲਦ ਸੁਣਨ ਨੂੰ ਮਿਲੇਗਾ ਫ਼ਿਲਮ 'ਸੁਰਖ਼ੀ ਬਿੰਦੀ' ਪਹਿਲਾ ਗੀਤ, ਗੁਰਨਾਮ ਭੁੱਲਰ ਨੇ ਛੋਟੀ ਜਿਹੀ ਝਲਕ ਕੀਤੀ ਸਾਂਝੀ

author-image
By Aaseen Khan
New Update
ਬਹੁਤ ਜਲਦ ਸੁਣਨ ਨੂੰ ਮਿਲੇਗਾ ਫ਼ਿਲਮ 'ਸੁਰਖ਼ੀ ਬਿੰਦੀ' ਪਹਿਲਾ ਗੀਤ, ਗੁਰਨਾਮ ਭੁੱਲਰ ਨੇ ਛੋਟੀ ਜਿਹੀ ਝਲਕ ਕੀਤੀ ਸਾਂਝੀ
Advertisment
ਗੁਰਨਾਮ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਸੁਰਖ਼ੀ ਬਿੰਦੀ ਜਿਸ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਤੋਂ ਬਾਅਦ ਹੀ ਇਹ ਫ਼ਿਲਮ ਚਰਚਾ 'ਚ ਬਣੀ ਹੋਈ ਹੈ। ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦਾ ਬਹੁਤ ਜਲਦ ਪਹਿਲਾ ਗੀਤ ਵੀ ਸਾਹਮਣੇ ਆਉਣ ਵਾਲਾ ਹੈ ਜਿਸ ਦੀ ਛੋਟੀ ਜਿਹੀ ਝਲਕ ਗੁਰਨਾਮ ਭੁੱਲਰ ਵੱਲੋਂ ਸਾਂਝੀ ਕੀਤੀ ਗਈ ਹੈ।
 
View this post on Instagram
 

Music complete #SurkhiBindi music by our talented brother @vrakxmusic

A post shared by Gurnam Bhullar (@gurnambhullarofficial) on

Advertisment
ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਹੀ ਆਪਣੀ ਅਵਾਜ਼ ਦਿੱਤੀ ਹੈ ਅਤੇ ਵੀ ਰੈਕਸ ਵੱਲੋਂ ਗੀਤ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਗੁਰਨਾਮ ਭੁੱਲਰ ਜਿਹੜੇ 'ਗੁੱਡੀਆਂ ਪਟੋਲੇ' ਨਾਲ ਫ਼ਿਲਮੀ ਦੁਨੀਆਂ ਚ ਕਦਮ ਰੱਖ ਚੁੱਕੇ ਹਨ ਅਤੇ ਹੁਣ ਲਗਾਤਾਰ ਕਈ ਫ਼ਿਲਮਾਂ 'ਚ ਨਜ਼ਰ ਆਉਣਗੇ। ਗੁਰਨਾਮ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਸਕਰੀਨ ਸਾਂਝੀ ਕਰਨਗੇ। ਫ਼ਿਲਮ 'ਸੁਰਖ਼ੀ ਬਿੰਦੀ' ਦੀ ਕਹਾਣੀ ਨੂੰ ਲਿਖਿਆ ਹੈ ਰੁਪਿੰਦਰ ਇੰਦਰਜੀਤ ਹੋਰਾਂ ਨੇ ਤੇ ਫ਼ਿਲਮ ਸ਼੍ਰੀ ਨਰੋਤਮ ਫ਼ਿਲਮਜ਼ ਤੇ ਜ਼ੀ ਸਟੂਡੀਓ ਦੇ ਬੈਨਰ ਹੇਠ 30 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ। ਹੋਰ ਵੇਖੋ : ਫਿਲਮ ਰਿਲੀਜ਼ ਦੇ ਨਾਲ ਗੁਰਨਾਮ ਭੁੱਲਰ ਲਈ ਹੈ ਇੱਕ ਹੋਰ ਖੁਸ਼ੀ ਦਾ ਮੌਕਾ, ਮਾਤਾ ਪਿਤਾ ਨਾਲ ਤਸਵੀਰ ਸਾਂਝੀ ਕਰ ਲਿਖਿਆ ਦਿਲ ਨੂੰ ਛੂਹਣ ਵਾਲਾ ਸੰਦੇਸ਼
ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਸ਼ਾ ਬਾਨੋ, ਅਤੇ ਰੁਪਿੰਦਰ ਰੂਪੀ ਵੀ ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।ਗੁਰਨਾਮ ਭੁੱਲਰ ਦੀ ਜੋੜੀ ਸੋਨਮ ਬਾਜਵਾ ਨਾਲ ਤਾਂ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ। ਦੇਖਣਾ ਹੋਵੇਗਾ ਹੁਣ ਸਰਗੁਣ ਮਹਿਤਾ ਨਾਲ ਉਹਨਾਂ ਨੂੰ ਪਰਦੇ ਤੇ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment