ਗਾਇਕ ਗੁਰਨਜ਼ਰ ਚੱਠਾ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗੀਤ ‘ਮੇਰੇ ਯਾਰ’

Written by  Rupinder Kaler   |  December 07th 2019 11:42 AM  |  Updated: December 07th 2019 11:47 AM

ਗਾਇਕ ਗੁਰਨਜ਼ਰ ਚੱਠਾ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗੀਤ ‘ਮੇਰੇ ਯਾਰ’

ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਨਜ਼ਰ ਚੱਠਾ ਏਨੀਂ ਦਿਨੀਂ ਆਪਣੇ ਨਵੇਂ ਆ ਰਹੇ ਗਾਣੇ ਨੂੰ ਲੈ ਕੇ ਕਾਫੀ ਮਿਹਨਤ ਕਰ ਰਹੇ ਹਨ । ਉਹਨਾਂ ਦਾ ਇਹ ਗਾਣਾ ਹਰ ਇੱਕ ਨੂੰ ਆਪਣੇ ਦੋਸਤਾਂ ਦੀ ਯਾਦ ਜ਼ਰੂਰ ਦਿਵਾ ਦੇਵੇਗਾ ਕਿਉਂਕਿ ਉਹਨਾਂ ਦੇ ਇਸ ਗਾਣੇ ਦਾ ਟਾਈਟਲ ਵੀ ‘ਮੇਰੇ ਯਾਰ’ ਹੈ । ਇਸ ਗਾਣੇ ਦੇ ਬੋਲ ਵੀ ਗੁਰਨਜ਼ਰ ਚੱਠਾ ਨੇ ਲਿਖੇ ਹਨ ਜਦੋਂ ਕਿ ਇਸ ਦਾ ਮਿਊਜ਼ਿਕ ਬੀ-ਪਰਾਕ ਨੇ ਤਿਆਰ ਕੀਤਾ ਹੈ ।

https://www.instagram.com/p/B5sdIkZFdK7/

ਗੀਤ ਦੀ ਵੀਡੀਓ ਸਹਿਜ ਸਿੰਘ ਨੇ ਬਣਾਈ ਹੈ । ਗਾਣੇ ਵਿੱਚ ਫੀਚਰਿੰਗ ਨਿਰਮਾਣ ਤੇ ਹੈਰੀ ਵੱਲੋਂ ਕੀਤੀ ਗਈ ਹੈ । ਗੁਰਨਜ਼ਰ ਦਾ ਇਹ ਗਾਣਾ ਸਕੂਲ ਕਾਲਜ ਦੇ ਦੋਸਤਾਂ ਦੇ ਇਰਦ ਗਿਰਦ ਹੋਵੇਗਾ ਕਿਉਂਕਿ ਗੁਰਨਜ਼ਰ ਨੇ ਇਸ ਗਾਣੇ ਦੇ ਸ਼ੂਟ ਦੀਆਂ ਕਈ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

https://www.instagram.com/p/B5Mo_BZFLVS/

ਉਹਨਾਂ ਵੱਲੋਂ ਸ਼ੇਅਰ ਕੀਤੀਆਂ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰਨਜ਼ਰ ਨੇ ਇਸ ਗਾਣੇ ਲਈ ਕਿੰਨੀ ਮਿਹਨਤ ਕੀਤੀ ਹੈ ।ਗੁਰਨਜ਼ਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ।ਪਿੰਜਰਾ, ਕੋਈ ਵੀ ਨਹੀਂ, ਇਜ਼ਹਾਰ ਸਮੇਤ ਹੋਰ ਬਹੁਤ ਸਾਰੇ ਗਾਣੇ ਹਨ ਜਿਹੜੇ ਮਿਊਜ਼ਿਕ ਸੁਣਨ ਵਾਲਿਆਂ ਨੇ ਬਹੁਤ ਪਸੰਦ ਕੀਤੇ ਹਨ ।

https://www.instagram.com/p/B5K4GJngQD_/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network