ਗੁਰਪ੍ਰੀਤ ਘੁੱਗੀ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਕੇ ਰਹਿਣ ਲਈ ਕਿਹਾ, ਵੀਡੀਓ ਕੀਤੀ ਸਾਂਝੀ

written by Rupinder Kaler | December 21, 2020

ਕਿਸਾਨ ਅੰਦੋਲਨ ਵਿੱਚ ਪਾਲੀਵੁੱਡ ਦਾ ਹਰ ਛੋਟਾ ਵੱਡਾ ਸਿਤਾਰਾ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ । ਪਾਲੀਵੁੱਡ ਦਾ ਹਰ ਸਿਤਾਰਾ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਿਹਾ ਹੈ । ਹਾਲ ਹੀ ਵਿੱਚ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਹ ਭੋਲੇ ਭਾਲੇ ਕਿਸਾਨਾਂ ਨੂੰ ਸੁਚੇਤ ਕਰਦੇ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :

ghuggi

ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦਿਆਂ ਕਿਸਾਨਾਂ ਨੂੰ ਫੇਕ ਮੀਡੀਆ ਦਾ ਬਾਈਕਾਟ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਵੀਡੀਓ ਮੈਂ ਜਾਣਬੁਝ ਕੇ ਹਿੰਦੀ 'ਚ ਬਣਾ ਰਿਹਾ ਹਾਂ ਤਾਂ ਕਿ ਪੰਜਾਬ ਦੇ ਨਾਲ-ਨਾਲ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਮੇਰੀ ਗੱਲ ਸਮਝ ਆਵੇ।

ਉਨ੍ਹਾਂ ਕਿਹਾ ਕਿ ਅੱਜ ਤੁਹਾਡੇ ਵਿਚਾਲੇ ਨਕਲੀ ਮੀਡੀਆ ਕਰਮੀ ਤੇ ਜੋ ਜਾਣਬੁਝ ਕੇ ਪੱਤਰਕਾਰ ਬਣੇ ਹੁੰਦੇ ਹਨ, ਉਹ ਮੌਜੂਦ ਹਨ । ਭੁੱਲ-ਭੁਲੇਖੇ ਉਹ ਮੋਬਾਈਲ 'ਤੇ ਹੀ ਤੁਹਾਡਾ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਹਾਡੇ ਮੂੰਹੋਂ ਕੁਝ ਅਜਿਹਾ ਕਢਵਾ ਲੈਣਗੇ, ਜਿਸ ਦਾ ਉਹ ਮਜ਼ਾਕ ਬਣਾ ਸਕਣ।'

 

View this post on Instagram

 

A post shared by Gurpreet Ghuggi (@ghuggigurpreet)

0 Comments
0

You may also like