ਆਪਣੀ ਕਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਪ੍ਰੀਤ ਘੁੱਗੀ ਚੱਲਦੇ ਸ਼ੋਅ 'ਚ ਕਿਉਂ ਰੋਏ,ਵੇਖੋ ਵੀਡੀਓ 

written by Shaminder | July 17, 2019 05:31pm

ਗੁਰਪ੍ਰੀਤ ਸਿੰਘ ਵੜੈਚ ਜਿਨ੍ਹਾਂ ਨੂੰ ਅੱਜ ਅਸੀਂ ਗੁਰਪ੍ਰੀਤ ਘੁੱਗੀ ਨਾਂਅ ਨਾਲ ਜਾਣਦੇ ਹਾਂ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਕਰ ਲਈ ਸੀ ।ਐਕਟਿੰਗ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ । ਉਨ੍ਹਾਂ ਨੇ ਦੂਰਦਰਸ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਆਪਣੇ ਹਾਸਿਆਂ ਨਾਲ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਪ੍ਰੀਤ ਘੁੱਗੀ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਗੰਭੀਰ ਰਹਿੰਦੇ ਹਨ।

ਹੋਰ ਵੇਖੋ:ਪੰਜਾਬੀਆਂ ਨੂੰ ਪਾਣੀਆਂ ਨੂੰ ਸਾਂਭਣ ਦਾ ਸੁਨੇਹਾ ਇਸ ਤਰ੍ਹਾਂ ਦੇ ਰਹੇ ਹਨ ਗੁਰਪ੍ਰੀਤ ਘੁੱਗੀ,ਕਮਲਹੀਰ ਨੇ ਸਾਂਝਾ ਕੀਤਾ ਵੀਡੀਓ

https://www.instagram.com/p/BzXGoxCg489/

ਗੁਰਪ੍ਰੀਤ ਘੁੱਗੀ ਨੇ ਪੀਟੀਸੀ ਪੰਜਾਬੀ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਉਹ  ਸੁਭਾਅ ਤੋਂ ਬਹੁਤ ਹੀ ਗੰਭੀਰ ਜ਼ਰੂਰ ਰਹਿੰਦੇ ਹਨ ਪਰ ਕਮੇਡੀ ਨੂੰ ਉਨ੍ਹਾਂ ਨੇ ਸੀਰੀਅਸ ਲਿਆ ਇਹੀ ਕਾਰਨ ਹੈ ਕਿ ਉਹ ਏਨੀ ਵਧੀਆ ਕਾਮੇਡੀ ਕਰਦੇ ਹਨ ।ਉਨ੍ਹਾਂ ਦਾ ਕਹਿਣਾ ਹੈ ਕਿ "ਮੇਰੇ ਅੰਦਰ ਕਾਮੇਡੀ ਦੀ ਪ੍ਰਬਲਤਾ ਸੀ ਜਿਸ ਕਰਕੇ ਕਮੇਡੀ ਵਾਲੇ ਪਾਸੇ ਹੀ ਆਪਣਾ ਧਿਆਨ ਦਿੱਤਾ" ।

https://www.instagram.com/p/By-BUDqA0fh/

ਕਮੇਡੀ ਦੇ ਨਾਲ –ਨਾਲ ਉਨ੍ਹਾਂ ਦੇ ਕਈ ਸੰਜੀਦਾ ਕਿਰਦਾਰ ਵੀ ਨਿਭਾਏ ਹਨ ।ਜੱਟ ਜੇਮਸ ਬੌਂਡ,ਅਰਦਾਸ ਵਰਗੀਆਂ ਫ਼ਿਲਮਾਂ 'ਚ ਗੰਭੀਰ ਕਿਰਦਾਰ ਨਿਭਾਏ ਹਨ । ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ,ਕਮਜ਼ੋਰੀਆਂ ਨੂੰ ਉਨ੍ਹਾਂ ਨੇ ਖੁਦ ਹੰਡਾਇਆ ਸੀ ।ਉਨ੍ਹਾਂ ਦਾ ਇੱਕ ਸੀਰੀਅਲ ਆਇਆ ਸੀ 'ਲੋਰੀ' ਨਾਂਅ ਦੇ ਟਾਈਟਲ ਹੇਠ । ਇਹ ਨਾਟਕ 'ਚ ਮੈਂਟਲੀ ਰਿਟਾਰਟਿਡ ਬੱਚਿਆਂ ਲਈ ਸੀ ।

ਇਸ ਕਿਰਦਾਰ ਨੂੰ ਗੁਰਪ੍ਰੀਤ ਘੁੱਗੀ ਸ਼ੋਅ ਦੌਰਾਨ ਐਕਟ ਕਰਕੇ ਵਿਖਾਇਆ । ਉਸ ਕਿਰਦਾਰ ਵਿਚਲੇ ਦਰਦ ਨੂੰ ਮਹਿਸੂਸ ਕੀਤਾ ਅਤੇ ਇਸ ਕਿਰਦਾਰ ਦੇ ਦਰਦ ਨੂੰ ਉਨ੍ਹਾਂ ਨੇ ਖੁਦ ਮਹਿਸੂਸ ਕੀਤਾ ਅਤੇ ਜਦੋਂ ਉਨ੍ਹਾਂ ਨੇ ਸ਼ੋਅ ਦੌਰਾਨ ਇਸ ਦੇ ਡਾਇਲਾਗਸ ਬੋਲੇ ਤਾਂ ਉਨ੍ਹਾਂ ਦੀਆਂ ਅੱਖਾਂ ਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ । ਜਿਸ ਤੋਂ ਬਾਅਦ ਸ਼ੋਅ ਨੂੰ ਹੋਸਟ ਕਰ ਰਹੇ ਗੁਰਜੀਤ ਕੋਲ ਸ਼ਬਦ ਨਹੀਂ ਸਨ ਕਿ ਉਹ ਗੁਰਪ੍ਰੀਤ ਘੁੱਗੀ ਦੇ ਕਿਰਦਾਰ ਇਸ ਪੀੜ ਅਤੇ ਐਕਟਿੰਗ ਦੇ ਇਸ ਤਰ੍ਹਾਂ ਦੇ ਜਜ਼ਬੇ ਅਤੇ ਜਜ਼ਬਾਤਾਂ ਨੂੰ ਕੀ ਕਹਿ ਕੇ ਬਿਆਨ ਕਰੇ ।

You may also like