ਜਾਣੋ ਗੁਰਪ੍ਰੀਤ ਘੁੱਗੀ ਦੀ ਕਾਮਯਾਬੀ ਪਿੱਛੇ ਕਿਸ ਵਿਅਕਤੀ ਦਾ ਹੈ ਹੱਥ

Written by  Lajwinder kaur   |  December 20th 2018 06:31 PM  |  Updated: December 20th 2018 06:32 PM

ਜਾਣੋ ਗੁਰਪ੍ਰੀਤ ਘੁੱਗੀ ਦੀ ਕਾਮਯਾਬੀ ਪਿੱਛੇ ਕਿਸ ਵਿਅਕਤੀ ਦਾ ਹੈ ਹੱਥ

ਗੁਰਪ੍ਰੀਤ ਘੁੱਗੀ ਪੰਜਾਬੀ ਇੰਡਸਟਰੀ ਦੇ ਉਹ ਸੁਪਰ ਸਟਾਰ ਨੇ ਜਿਹਨਾਂ ਨੇ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ ਹੋਇਆ ਹੈ। ਪੰਜਾਬ ਦੇ ਕਾਮੇਡੀਅਨ ਘੁੱਗੀ ਜਿਹਨਾਂ ਨੇ ਅਪਣੇ ਕਾਮੇਡੀ ਦੇ ਨਾਲ ਸਭ ਦੇ ਢਿੱਠਾਂ ‘ਚ ਹਾਸੇ ਦੇ ਨਾਲ ਪੀੜਾ ਪਾਇਆਂ ਹਨ। ਗੁਰਪ੍ਰੀਤ ਘੁੱਗੀ ਜਿਹਨਾਂ ਨੂੰ ਇੱਕ ਪੰਜਾਬੀ ਅਦਾਕਾਰ, ਕਾਮੇਡੀਅਨ ਅਤੇ ਸਿਆਸਤਦਾਨ ਵੱਜੋਂ ਵੀ ਜਾਣਿਆ ਜਾਂਦਾ ਹੈ।

https://www.facebook.com/officialgurpreetghuggi/photos/a.10151517346264830/10156286204289830/?type=3&theater

ਹੋਰ ਦੇਖੋ: ਕਿਉਂ ਆਯੁਸ਼ਮਾਨ ਖੁਰਾਨਾ ਦੀ ਪਤਨੀ ਨੇ ਲਿਖੀ ਇਮੋਸ਼ਨਲ ਪੋਸਟ ਸੋਸ਼ਲ ਮੀਡੀਆ ‘ਤੇ

ਗੁਰਪ੍ਰੀਤ ਘੁੱਗੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੀਆਂ ਤਸਵੀਰਾਂ ਤੇ ਵੀਡੀਓ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਹਨਾਂ ਨੇ ਅਪਣੇ ਫੇਸਬੁੱਕ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਜਿਸ ‘ਚ ਉਹਨਾਂ ਨੇ ਦੱਸਿਆ ਹੈ ਕਿ ਵਿਪਨ ਕੁਮਾਰ ਉਹ ਖਾਸ ਸ਼ਖਸ਼ ਹਨ ਜਿਹਨਾਂ ਦਾ ਉਹਨਾਂ ਦੀ ਸਫ਼ਲਤਾ ‘ਚ ਇੱਕ ਵੱਡਾ ਯੋਗਦਾਨ ਹੈ ਤੇ ਆਪਣੀ ਸਫ਼ਲਤਾ ਲਈ ਆਪਣੇ ਸਹਾਇਕ ਥੰਮ੍ਹਾਂ ਵਿਚੋਂ ਇਕ ਦੱਸਿਆ ਹੈ। ਵਿਪਨ ਕੁਮਾਰ ਜੋ ਕੇ ਗੁਰਪ੍ਰੀਤ ਘੁੱਗੀ ਦੇ ਲੰਬੇ ਸਮੇਂ ਤੋਂ ਅਸਿਸਟੈਂਟ ਵਜੋਂ ਉਹਨਾਂ ਨਾਲ ਜੋੜੇ ਹੋਏ ਹਨ। ਤਸਵੀਰ ‘ਚ ਨਜ਼ਰ ਆ ਰਿਹਾ ਹੈ ਕਿ ਘੁੱਗੀ ਅਪਣੇ ਨਾਲ ਕੰਮ ਕਰਨ ਵਾਲਿਆਂ ਦਾ ਕਿੰਨਾ ਸਤਿਕਾਰ ਤੇ ਪਿਆਰ ਕਰਦੇ ਹਨ।

Gurpreet Ghuggi said Vipan Kumar is his Pillar of Success ਜਾਣੋ ਗੁਰਪ੍ਰੀਤ ਘੁੱਗੀ ਦੀ ਕਾਮਯਾਬੀ ਪਿੱਛੇ ਕਿਸ ਵਿਅਕਤੀ ਦਾ ਹੈ ਹੱਥ

ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਜੋ ਕਿ ‘ਕੈਰੀ ਆਨ ਜੱਟਾ’, ‘ਨਮਸਤੇ ਲੰਡਨ’, ‘ਰੇਸ’,’ਦਾਣਾ-ਪਾਣੀ’ ਵਰਗੀਆਂ ਕਈ ਹੋਰ ਫਿਲਮਾਂ ਵਿਚ ਸ਼ਾਨਦਾਰ ਕਿਰਦਾਰ ਨਿਭਾ ਚੁੱਕੇ ਹਨ।  ਪਰ ਅਰਦਾਸ ਤੇ ‘ਸੰਨ ਆਫ਼ ਮਨਜੀਤ ਸਿੰਘ’ ਫਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਨੂੰ ਇਮੋਸ਼ਨਲ ਕਰਕੇ ਸਰੋਤਿਆਂ ਦੇ ਦਿਲ ਜਿੱਤ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network