ਇਸ ਤਸਵੀਰ ਵਿੱਚ ’ਚ ਨਜ਼ਰ ਆਉਣ ਵਾਲਾ ਬੱਚਾ ਹੈ ਮਸ਼ਹੂਰ ਕਮੇਡੀਅਨ, ਬੁੱਝੋ ਭਲਾ ਕੌਣ

Written by  Rupinder Kaler   |  June 30th 2020 05:42 PM  |  Updated: June 30th 2020 05:42 PM

ਇਸ ਤਸਵੀਰ ਵਿੱਚ ’ਚ ਨਜ਼ਰ ਆਉਣ ਵਾਲਾ ਬੱਚਾ ਹੈ ਮਸ਼ਹੂਰ ਕਮੇਡੀਅਨ, ਬੁੱਝੋ ਭਲਾ ਕੌਣ

ਕੋਰੋਨਾ ਮਹਾਮਾਰੀ ਦੇ ਚਲਦੇ ਹਰ ਕੋਈ ਘਰ ਬੈਠ ਕੇ ਸਮਾਂ ਗੁਜ਼ਾਰ ਰਿਹਾ ਹੈ । ਕੁਝ ਫ਼ਿਲਮੀ ਸਿਤਾਰੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕਰ ਰਹੇ ਹਨ । ਇਹ ਫ਼ਿਲਮੀ ਸਿਤਾਰੇ ਪੁਰਾਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ । ਇਸੇ ਤਰ੍ਹਾਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਉਹਨਾਂ ਨੂੰ ਪਹਿਚਾਨਣਾ ਵੀ ਬਹੁਤ ਮੁਸ਼ਕਿਲ ਹੈ । ਘੁੱਗੀ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CCAcK0PAeLg/

ਲੋਕ ਇਸ ਤਸਵੀਰ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਗੁਰਪ੍ਰੀਤ ਘੁੱਗੀ ਨੇ ਇਸ ਤਸਵੀਰ ਨੂੰ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਕੋਈ ਮੁਝ ਕੋ ਲੋਟਾ ਦੇ ਮੇਰਾ ਵੋਹ ਬਚਪਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਹਨ ਜਿਹੜੀਆਂ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ ।

https://www.instagram.com/p/CCC-MaGAWyr/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network