ਗੁਰਪ੍ਰੀਤ ਘੁੱਗੀ ਨੂੰ ਆਈ ਨਾਨਕਿਆਂ ਦੀ ਯਾਦ, ਵੀਡੀਓ ਕੀਤਾ ਸਾਂਝਾ

written by Shaminder | July 29, 2020

ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਪੁਰਾਣੇ ਸਮੇਂ ‘ਚ ਆਵਾਜਾਈ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਟਾਂਗੇ ਬਾਰੇ ਗੱਲਬਾਤ ਕਰ ਰਹੇ ਨੇ । ਉਹ ਵੀਡੀਓ ‘ਚ ਕਹਿ ਰਹੇ ਹਨ ਕਿ ਬੜੇ ਸਾਲਾਂ ਬਾਅਦ ਉਹ ਅੱਜ ਟਾਂਗੇ ‘ਤੇ ਬੈਠੇ ਹਨ ਅਤੇ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਗਿਆ ਹੈ ।ਕਿਉਂਕਿ ਛੋਟੇ ਹੁੰਦੇ ਉਹ ਟਾਂਗੇ ‘ਤੇ ਬੈਠ ਕੇ ਆਪਣੇ ਨਾਨਕੇ ਪਿੰਡ ਜਾਂਦੇ ਹੁੰਦੇ ਸਨ ਪਰ ਹੁਣ ਸਮੇਂ ਦੇ ਬਦਲਾਅ ਨਾਲ ਸਭ ਕੁਝ ਬਦਲ ਗਿਆ ਹੈ’। https://www.instagram.com/p/CDLHdeWgf74/ ਗੁਰਪ੍ਰੀਤ ਘੁੱਗੀ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਟਾਂਗਾ ਪਹਿਲਾਂ ਆਵਾਜਾਈ ਦਾ ਸਾਧਨ ਸੀ, ਪਰ ਸਮੇਂ ਦੇ ਬਦਲਾਅ ਦੇ ਨਾਲ ਟਾਂਗੇ ਹੁਣ ਕਿਸੇ ਕਿਸੇ ਸ਼ਹਿਰ ‘ਚ ਹੀ ਵਿਖਾਈ ਦਿੰਦੇ ਹਨ। https://www.instagram.com/p/CDF_IKGAv3R/ ਗੁਰਪ੍ਰੀਤ ਘੁੱਗੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।  

0 Comments
0

You may also like